ਲੁਧਿਆਣਾ, 10 ਅਕਤੂਬਰ, (ਹ.ਬ.) : ਬੇਅਦਬੀ ਮਾਮਲਿਆਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਖ਼ਿਲਾਫ਼ ਫ਼ੌਜਦਾਰੀ ਸ਼ਿਕਾਇਤ 'ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਤਲਵੰਡੀ ਮੱਲਾ ਨਿਵਾਸੀ ਸ਼ਿਕਾਇਤਕਰਤਾ ਜਗਦੀਪ ਸਿੰਘ ਗਿੱਲ ਨੇ ਗਵਾਹੀ ਦਰਜ ਕਰਵਾਈ। ਅਗਲੀ ਸੁਣਵਾਈ ਇੱਕ ਨਵੰਬਰ ਨੂੰ ਹੋਵੇਗੀ। ਗਿੱਲ ਨੇ ਸ਼ਿਕਾਇਤ ਵਿਚ ਕਿਹਾ ਕਿ 2015 ਵਿਚ 10 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸੰਗਤ ਵਿਚ ਰੋਸ ਸੀ।  14 ਅਕਤੂਬਰ ਸਿੱਖ ਰੋਸ ਜਤਾ ਰਹੇ ਸੀ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਫੇਰ ਗੋਲੀਬਾਰੀ ਵਿਚ ਦੋ ਨਿਰਦੋਸ਼ ਸਿੱਖ ਵੀ ਮਾਰੇ ਗਏ ਅਤੇ ਕਈ ਜ਼ਖਮੀ ਵੀ ਹੋਏ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਬਾਦਲਾਂ ਦਾ ਫਾਇਰਿੰਗ ਕਰਾਉਣ ਦਾ ਮਕਸਦ ਸਿਆਸੀ ਲਾਭ ਚੁੱਕਣਾ ਸੀ। ਪੁਲਿਸ ਲਾਠੀਚਾਰਜ ਅਤੇ ਗੋਲੀਬਾਰੀ ਉਨ੍ਹਾਂ ਦੇ ਨਿਰਦੇਸ਼ ਤੋਂ ਬਗੈਰ ਨਹੀਂ ਕਰ ਸਕਦੀ ਸੀ।

ਹੋਰ ਖਬਰਾਂ »