ਮਾਂ ਸਮੇਤ ਦੋ ਬੱਚਿਆਂ ਦੀ ਸ਼ੱਕੀ ਹਾਲਾਤ 'ਚ ਮੌਤ

ਫਰੀਦਕੋਟ, 10 ਅਕਤੂਬਰ, (ਹ.ਬ.) : ਸ਼ਹਿਰ ਦੇ ਮੁਹੱਲਾ ਸੁੰਦਰ ਨਗਰ ਦੇ ਇੱਕ ਘਰ ਵਿਚ ਸ਼ੱਕੀ ਹਾਲਾਤ ਵਿਚ ਇੱਕ ਔਰਤ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਪੀੜਤ ਪਰਿਵਾਰ ਦੇ ਮੁਖੀ ਤੇ ਪਾਵਰਕਾਮ ਦੇ ਠੇਕਾ ਆਧਾਰਤ ਲਾਈਨਮੈਨ ਧਰਮਿੰਦਰ ਨੇ ਦੱਸਿਆ ਕਿ ਉਹ ਮੁਹੱਲੇ ਦੇ ਇਸ ਮਕਾਨ ਵਿਚ ਕਿਰਾਏ 'ਤੇ ਰਹਿੰਦਾ ਹੈ। ਸਵੇਰੇ ਕਰੀਬ ਪੰਜ ਵਜੇ ਉਹ ਘਰ ਤੋਂ ਕੰਮ 'ਤੇ ਗਿਆ ਸੀ। ਘਰ ਵਿਚ ਉਸ ਦੀ 28 ਸਾਲਾ ਪਤਨੀ ਪੂਜਾ ਰਾਣੀ, ਸੱਤ ਸਾਲਾ ਬੇਟੀ ਸਮਨ ਅਤੇ ਪੰਜ ਸਾਲਾ ਬੇਟਾ ਮਾਨਕ ਸੀ। 3 ਘੰਟੇ ਦੀ ਅਪਣੀ ਸ਼ਿਫਟ ਕਰਕੇ ਜਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੀ ਪਤਨੀ ਪੂਜਾ, ਬੇਟੀ ਸਮਨ ਤੇ ਬੇਟਾ ਮਾਨਕ ਬੇਹੋਸ਼ੀ ਦੀ ਹਾਲਤ ਵਿਚ ਬੈਡਰੂਮ ਵਿਚ ਪਏ ਹੋਏ ਸੀ। ਉਸ ਦੇ ਰੌਲਾ ਪਾਉਣ ਤੋਂ ਬਾਅਦ ਗੁਆਂਢੀ ਵੀ ਉਥੇ ਆ ਗਏ ਉਨ੍ਹਾਂ ਦੀ ਸਹਾਇਤਾ ਨਾਲ  ਉਹ ਉਨ੍ਹਾਂ ਸਾਰਿਆਂ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਸਾਰਿਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਹੋਰ ਖਬਰਾਂ »