ਨਿੱਕੀ ਹੇਲੀ ਦਾ ਅਸਤੀਫਾ ਟਰੰਪ ਵੱਲੋਂ ਮਨਜ਼ੂਰ, ਨਿੱਕੀ ਹੇਲੀ ਨੂੰ ਜਨਵਰੀ 2017 'ਚ ਬਣਾਇਆ ਗਿਆ ਸੀ ਰਾਜਦੂਤ

ਵਾਸ਼ਿੰਗਟਨ, 10 ਅਕਤੂਬਰ, (ਹ.ਬ.) :  ਸੰਯੁਕਤ ਰਾਸ਼ਟਰ ਵਿੱਚ ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਹੇਲੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਓਵਲ ਆਫਿਸ ਵਿੱਚ ਹੇਲੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਹਨਾਂ ਨੇ ਬਿਹਤਰੀਨ ਕੰਮ ਕੀਤਾ ਹੈ ਅਤੇ ਉਹ ਇਸ ਸਾਲ ਦੇ ਅਖੀਰ ਤੱਕ ਆਪਣਾ ਕੰਮਕਾਜ ਜਾਰੀ ਰੱਖੇਗੀ। ਸਾਊਥ ਕੈਰੋਲੀਨਾ ਦੀ ਗਵਰਨਰ ਰਹੀ ਨਿੱਕੀ ਹੇਲੀ ਦਾ ਅਸਤੀਫਾ ਟਰੰਪ ਪ੍ਰਸ਼ਾਸਨ ਲਈ ਕਾਫੀ ਹੈਰਾਨੀ ਵਾਲਾ ਹੈ।

ਹੋਰ ਖਬਰਾਂ »