ਮੁੰਬਈ, 11 ਅਕਤੂਬਰ, (ਹ.ਬ.) : ਬੰਬਈ ਹਾਈ ਕੋਰਟ ਨੇ ਫ਼ਿਲਮੀ ਅਦਾਕਾਰਾ ਪ੍ਰੀਤੀ ਜ਼ਿੰਟਾ ਵਲੋਂ ਨੇਸ ਵਾਡੀਆ 'ਤੇ ਲਗਾਏ ਛੇੜਛਾੜ ਦੇ ਦੋਸ਼ ਨੂੰ ਰੱਦ ਕਰ ਦਿੱਤਾ ਹੈ। ਨੇਸ ਵਾਡੀਆ ਵਲੋਂ ਪ੍ਰੀਤੀ ਜ਼ਿੰਟਾ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਆਪਸੀ ਸਹਿਮਤੀ ਨਾਲ ਮਾਮਲਾ ਖਤਮ ਹੋ ਗਿਆ।  ਬੇਸ਼ੱਕ  ਪ੍ਰੀਤੀ ਜ਼ਿੰਟਾ ਅਤੇ ਨੇਸ ਵਾਡੀਆ ਦਾ ਰਿਸ਼ਤਾ ਹੁਣ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਈ ਹੈ ਲੇਕਿਨ  ਪ੍ਰੀਤੀ ਜ਼ਿੰਟਾ ਨੇ ਸਾਲ 2014 ਵਿਚ ਨੇਸ ਵਾਡੀਆ ਦੇ ਖ਼ਿਲਾਫ਼ ਇਕ ਕੇਸ ਦਰਜ ਕੀਤਾ ਸੀ, ਜੋ ਅਜੇ ਤੱਕ ਚਲਦਾ ਰਿਹਾ ਹੈ। ਪ੍ਰੀਤੀ ਨੇ ਨੇਸ ਵਾਡੀਆ 'ਤੇ ਦੋਸ਼ ਲਗਾਇਆ ਸੀ ਕਿ 2014 ਦੇ ਇੱਕ ਆਈਪੀਐਲ ਮੈਚ ਦੌਰਾਨ ਵਾਡੀਆ ਨੇ ਉਸ ਨੂੰ ਸਭ ਦੇ ਸਾਹਮਣੇ ਉਸ ਨੂੰ ਗਾਲ੍ਹਾਂ ਕੱਢੀਆਂ ਸਨ।  ਨੇਸ ਵਾਡੀਆ ਇਸ ਕੇਸ ਵਿਚ ਜ਼ਮਾਨਤ 'ਤੇ ਛੁਡੇ ਹੋਏ ਸਨ।  ਉਨ੍ਹਾਂ ਨੇ ਪ੍ਰੀਤੀ ਜ਼ਿੰਟਾ ਨੂੰ ਅਪਣਾ ਮੁਕਦਮਾ ਖਾਰਜ ਕਰਨ ਦੀ ਅਪੀਲ ਕੀਤੀ ਸੀ।  ਮਾਮਲੇ ਦੇ ਚਾਰ ਸਾਲ ਬਾਅਦ ਮੁੰਬਈ ਪੁਲਿਸ ਨੇ ਸਾਲ 2018 ਫਰਵਰੀ ਵਿਚ ਚਾਰਜਸ਼ੀਟ ਫਾਈਲ ਕੀਤੀ ਸੀ, ਜਿਸ ਤੋਂ ਬਾਅਦ ਵਾਡੀਆ ਜ਼ਮਾਨਤ 'ਤੇ ਚਲ ਰਹੇ ਸੀ।

ਹੋਰ ਖਬਰਾਂ »