ਚੰਡੀਗੜ੍ਹ, 12 ਅਕਤੂਬਰ, (ਹ.ਬ.) : ਮੈਂ ਮਹਿਲਾਵਾਂ ਦੇ ਅਧਿਕਾਰ ਤੇ ਸੁਰੱਖਿਆ ਦੇ ਹੱਕ ਵਿਚ ਹਾਂ ਲੇਕਿਨ ਮੇਰੇ ਹਿਸਾਬ ਨਾਲ  ਦੋਵੇਂ ਧਿਰਾਂ ਦੀ ਵੀ ਗੱਲ ਸੁਣੀ ਜਾਣੀ ਚਾਹੀਦੀ। ਹਾਂ ਇਹ ਜ਼ਰੂਰ ਕਹਾਂਗੀ ਕਿ ਸਾਡੀ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਵਿਚ ਮਹਿਲਾਵਾਂ ਬੇਹੱਦ ਸੁਰੱਖਿਅਤ ਹਨ। ਇੱਥੇ ਮਹਿਲਾਵਾਂ ਨੂੰ ਧੀਆਂ ਦੀ ਤਰ੍ਹਾਂ ਆਦਰ ਸਨਮਾਨ ਦਿੱਤਾ ਜਾਂਦਾ ਹੈ। ਮੀ ਟੂ ਕੈਂਪੇਨ 'ਤੇ ਕੁਝ ਇਨ੍ਹਾਂ ਗੱਲਾਂ ਦੇ ਨਾਲ ਮਸ਼ਹੂਰ ਪੰਜਾਬੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ  ਤੇ ਮਾਡਲ  ਹਿਮਾਂਸ਼ੀ ਖੁਰਾਨਾ  ਨੇ ਅਪਣੇ ਵਿਚਾਰ ਰੱਖੇ। ਉਹ ਐਲਾਂਤੇ ਮਾਲ ਵਿਚ ਬਲੂ ਸਟੋਨ ਜਵੈਲਰੀ ਦੇ ਸਟੋਰ ਦੀ ਲਾਂਚਿੰਗ 'ਤੇ ਪੁੱਜੀ ਸੀ। ਹਿਮਾਂਸ਼ੀ ਖੁਰਾਨਾ ਨੂੰ ਇੰਡਸਟਰੀ ਵਿਚ ਪਛਾਣ ਪੰਜਾਬੀ ਫ਼ਿਲਮ ਸਾਡਾ ਹੱਕ ਤੋਂ ਮਿਲੀ ਸੀ। ਕਈ ਪੰਜਾਬੀ ਹਿਟ ਗਾਣਿਆਂ ਵਿਚ ਵੀ ਹਿਮਾਂਸ਼ੀ ਨਜ਼ਰ ਆਈ। ਹਿਮਾਂਸੀ 2011 ਵਿਚ ਮਿਸ ਲੁਧਿਆਣਾ ਰਹਿ ਚੁੱਕੀ ਹੈ।  ਹਿਮਾਂਸ਼ੀ ਨੇ ਦੱਸਿਆ ਕਿ ਉਨ੍ਹਾਂ ਹਲਕੀ ਤੇ ਘੱਟ ਜਵੈਲਰੀ ਪਹਿਨਣਾ ਪਸੰਦ ਹੈ। ਅਭਿਨੇਤਰੀ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੂਟਿੰਗ ਦੇ ਚਲਦਿਆਂ ਬਿਜ਼ੀ ਸ਼ਡਿਊਲ ਰਹਿੰਦਾ ਹੈ, ਪ੍ਰੰਤੂ ਉਨ੍ਹਾਂ ਸਕਿਨ ਤੇ ਵਾਲਾਂ 'ਤੇ ਖ਼ਾਸ ਧਿਆਨ ਦੇਣਾ ਪੈਂਦਾ ਹੈ। ਇਸ ਲਈ ਉਹ ਅਪਣੀ ਡਾਈਟ 'ਤੇ ਖ਼ਾਸ ਧਿਆਨ ਦਿੰਦੀ ਹੈ। ਅਭਿਨੇਤਰੀ ਨੇ ਦੱਸਿਆ ਕਿ ਉਨ੍ਹਾਂ ਕਿਤਾਬਾਂ ਪੜ੍ਹਨਾ ਬੇਹੱਦ ਪਸੰਦ ਹੈ। ਉਹ ਵਿਹਲੇ ਸਮੇਂ ਵਿਚ ਕਿਤਾਬਾਂ ਪੜ੍ਹਦੀ ਹੈ। ਉਨ੍ਹਾਂ ਹੈਲਥ 'ਤੇ ਕਿਤਾਬਾਂ ਪੜ੍ਹਨੀਆਂ ਪਸੰਦ ਹਨ।

ਹੋਰ ਖਬਰਾਂ »