ਫਤਹਿਗੜ੍ਹ ਸਾਹਿਬ, 13ਅਕਤੂਬਰ, (ਹ.ਬ.) : ਪੰਜਾਬ ਸਰਕਾਰ ਵਲੋ ਨਸੀਆ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋ ਬੜੀ ਮੁਸਤੇਦੀ ਨਾਲ ਹਰ ਪੰਜਾਬ ਦੇ ਹਰ ਜਿਲੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਾ ਵੇਚਣ ਵਾਲੀਆ ਦੇ ਸਿੰਕਜਾਂ ਕੱਸੀਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਜਿਥੇ ਜਿਲਾਂ ਫਤਹਿਗੜ੍ਹ ਸਾਹਿਬ ਪੁਲਿਸ ਵਲੋ ਪਿਛਲੇ ਦਿਨੀ 15 ਕਿਲੋ ਅਫੀਮ ਫੜ ਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਸੀ ਉਥੇ ਇੱਕ ਹੋਰ ਵਿਅਕਤੀ ਨੂੰ ਅੱਧਾ ਕਿੱਲੋ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਣ ਜਿਲਾਂ ਫਤਹਿਗੜ੍ਹ ਸਾਹਿਬ ਪੁਲਿਸ ਦੀ ਏ.ਐਸ.ਪੀ ਰਵਜੋਤ ਕੌਰ ਗਰੇਵਾਲ ਨੇ ਦੱਸੀਆ ਕਿ ਐਸਐਚਓ ਫਤਹਿਗੜ੍ਹ ਸਾਹਿਬ ਰੁਪਿੰਦਰ ਸਿੰਘ ਵਲੋ ਫਤਹਿਗੜ੍ਹ ਸਾਹਿਬ ਪਿੰਡ ਤਲਾਣੀਆ ਨਜਦੀਕ  ਨਾਕਾ ਲਗਾਇਆ ਹੋਇਆ ਸੀ ਤਾਂ ਉਥੇ ਇੱਕ ਸਿਟੀ ਹੰਡਰਡ ਨੰਬਰ ਪੀਬੀ 23 ਬੀ 3988 ਮੋਟਰਸਾਇਕਲ ਨੂੰ ਰੋਕੀਆ ਗਿਆ ਤਾਂ ਦੋਰਾਨੇ ਚੈਕਿੰਗ ਉਕਤ ਵਿਕਅਤੀ ਮੇਜਰ ਸਿੰਘ ਵਾਸੀ ਪਿੰਡ ਭਗੜਾਣਾ ਤੋ ਨਮਕੀਨ ਦੇ ਲਿਫਾਫੇ ਵਿੱਚੋ ਅੱਧਾ ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਉਨਾ ਦੱਸਿਆ ਕਿ ਉਕਤ ਦੋਸੀ ਇਹ ਅਫੀਮ ਰੇਲ ਗੱਡੀ ਰਾਹੀ ਮੱਧ ਪ੍ਰਦੇਸ਼ ਤੋ ਲਿਆਊਂਦਾ ਹੈ। ਉਨਾ ਦੱਸਿਆ ਕਿ ਇਸ ਵਿਅਕਤੀ ਤੇ ਥਾਣਾਂ ਫਤਹਿਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਕੋਰਟ ਵਿੱਚ ਪੇਸ ਕਰਕੇ ਅਗੇਤੀ ਕਾਰਵਾਈ ਅਮਲ ਵਿੱਚ ਲਿਆਂਦੀ  ਗਈ ਹੈ।

ਹੋਰ ਖਬਰਾਂ »