ਲੁਧਿਆਣਾ 17 ਅਕਤੂਬਰ, (ਹ.ਬ.) : ਵਰਤਮਾਨ ਵਿਚ ਬ੍ਰਿਟੇਨ ਦੀ ਮਹਾਰਾਣੀ ਦੇ ਤਾਜ ਵਿਚ ਜੜਿਆ ਕੋਹਿਨੂਰ ਹੀਰਾ ਇੱਕ ਵਾਰ ਮੁੜ ਚਰਚਾ ਵਿਚ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਕੁਝ ਸਮਾਂ ਪਹਿਲਾਂ ਲੁਧਿਆਣਾ ਨਿਵਾਸੀ ਰੋਹਿਤ ਸਭਰਵਾਲ ਜਦ ਲੰਡਨ ਘੁੰਮਣ ਗਏ ਤਾਂ ਦੇਖਿਆ ਕਿ ਲੰਦਨ ਬ੍ਰਿਜ ਦੇ ਕੋਲ ਇੱਕ ਹਾਲ ਵਿਚ ਕੋਹਿਨੂਰ ਹੀਰੇ ਨੂੰ ਪਬਲਿਕ ਦੇ ਦੇਖਣ ਲਈ ਰੱਖਿਆ ਹੈ। ਐਗਜ਼ੀਬਿਸ਼ਨ ਹਾਲ ਵਿਚ ਜਾਣ ਦੇ ਲਈ ਉਨ੍ਹਾਂ ਨੇ 40 ਪੌਂਡ ਦੀ ਟਿਕਟ ਲਈ। ਉਥੇ ਤੈਨਾਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਕੋਹਿਨੂਰ ਨੂੰ ਭਾਰਤ ਨੇ ਗਿਫ਼ਟ ਕੀਤਾ ਸੀ।
ਰੋਹਿਤ ਨੇ ਸੱਚਾਈ ਨੂੰ ਜਾਣਨ ਲਈ ਪੀਐਮਓ ਵਿਚ ਆਰਟੀਆਈ ਦੇ ਤਹਿਤ  ਜਾਣਕਾਰੀ ਮੰਗੀ। ਉਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੇ ਏਐਸਆਈ ਦੇ ਕੋਲ ਭੇਜ ਦਿੱਤਾ। ਇਸ 'ਤੇ ਏਐਸਆਈ ਨੇ ਜਵਾਬ ਦਿੱਤਾ ਕਿ ਰਿਕਾਰਡ ਮੁਤਾਬਕ ਮਹਾਰਾਜਾ ਦਲੀਪ ਸਿੰਘ ਅਤੇ ਲਾਰਡ ਡਲਹੌਜੀ ਦੇ ਵਿਚ 1849 ਵਿਚ ਲਾਹੌਰ ਸੰਧੀ ਹੋਈ ਸੀ। ਇਸ ਸੰਧੀ ਦੇ ਤਹਿਤ ਮਹਾਰਾਜਾ ਨੇ ਕੋਹਿਨੂਰ ਨੂੰ ਇੰਗਲੈਂਡ ਦੀ ਮਹਾਰਾਣੀ ਨੂੰ ਸੌਂਪਿਆ ਸੀ। ਸੰਧੀ ਵਿਚ ਇਹ ਵੀ ਜ਼ਿਕਰ ਹੈ ਕਿ  ਮਹਾਰਾਜਾ ਦਲੀਪ ਸਿੰਘ ਨੇ ਅਪਣੀ ਇੱਛਾ ਅਨੁਸਾਰ ਕੋਹਿਨੂਰ ਨੂੰ ਅੰਗਰੇਜ਼ਾਂ ਨੂੰ ਨਹੀਂ ਸੌਂਪਿਆ ਸੀ। ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ ਸਿਰਫ ਨੌਂ ਸਾਲ ਦੀ ਸੀ। ਇਹ ਖੁਲਾਸਾ ਆਈਐਸਆਈ ਦੇ ਐਂਟੀਕਵਿਟੀ ਸੈਕਸ਼ਨ ਨੇ ਕੀਤਾ ਹੈ। 

ਹੋਰ ਖਬਰਾਂ »