ਬੰਧਕਾਂ ਜਿਹੇ ਕੈਦ 250 ਨੌਜਵਾਨ ਛੁਡਾਏ ਗਏ
ਚਮਕੌਰ ਸਾਹਿਬ, 17 ਅਕਤੂਬਰ, (ਹ.ਬ.) : ਨਵਾਂ ਸ਼ਹਿਰ ਅਤੇ ਲੁਧਿਆਣਾ ਵਿਚ ਨਾਜਾਇਜ਼ ਨਸ਼ਾ ਛੁਡਾਊ ਕੇਂਦਰਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ  ਹੁਣ ਚਮਕੌਰ ਸਾਹਿਬ ਦੇ ਪਿੰਡ ਜੰਡ ਸਾਹਿਬ ਵਿਚ ਵੀ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਹੋਇਆ ਹੈ। ਧਰਮ ਦੀ ਆੜ ਵਿਚ ਚਲਾਏ ਜਾ ਰਹੇ ਇਸ ਨਾਜਾਇਜ਼ ਨਸ਼ਾ ਛੁਡਾਊ ਕੇਂਦਰ  ਤੋਂ ਪੁਲਿਸ ਨੇ 250 ਨੌਜਵਾਨਾਂ ਨੂੰ ਛੁਡਾਇਆ ਹੈ। ਇਹ ਕੇਂਦਰ ਜੇਲ੍ਹਨੁਮਾ ਇਮਾਰਤ ਵਿਚ 4 ਸਾਲ ਤੋਂ ਚਲ ਰਿਹਾ ਸੀ। ਇੱਥੇ ਕੰਮ ਨਾ ਕਰਨ 'ਤੇ ਨੌਜਵਾਨਾਂ ਨੂੰ ਕੁੱਟਿਆ ਜਾਂਦਾ ਸੀ, ਕਈ ਨੌਜਵਾਨਾਂ ਦੀ ਕੁੱਟਮਾਰ ਦੇ ਨਿਸ਼ਾਨ ਵੀ ਮਿਲੇ  ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੇਂਦਰ ਦਾ ਸੰਚਾਲਕ ਖੁਸ਼ਵਿੰਦਰ ਸਿੰਘ ਉਰਫ ਕਾਕਾ ਜੰਡ ਸਾਹਿਬ 'ਤੇ ਮਾਮਾ ਦੀ ਹੱਤਿਆ ਸਮੇਤ ਵਿਭਿੰਨ ਧਾਰਾਵਾਂ ਵਿਚ 8 ਮਾਮਲੇ ਦਰਜ ਰਹੇ ਹਨ। ਹਾਲਾਂਕਿ, ਲਾਸ਼ ਅਤੇ ਸਬੂਤ ਨਾ ਮਿਲਣ ਕਾਰਨ ਹੱਤਿਆ ਦੇ ਮਾਮਲੇ ਵਿਚ ਬਰੀ ਹੋ ਚੁੱਕਾ ਹੈ। ਪੁਲਿਸ ਨੇ ਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਰ ਵਾਲਿਆਂ ਤੋਂ ਇਲਾਜ ਦੇ ਨਾਂ 'ਤੇ 15 ਤੋਂ 30 ਹਜ਼ਾਰ ਰੁਪਏ ਤੱਕ ਫੀਸ ਵਸੂਲੀ ਜਾਂਦੀ ਸੀ। ਨਸ਼ਾ ਛੱਡਣ ਦੇ ਲਈ ਨਵਾਂ ਸ਼ਹਿਰ ਦੇ ਇੱਕ ਨੌਜਵਾਨ  ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਰਵਾਈ ਕੀਤੀ। ਕੇਂਦਰ ਦਾ ਨਾਂ 'ਜੰਡ ਸਾਹਿਬ ਗੁਰਮੁਖੀ ਅਕਾਦਮੀ'  ਰੱਖਿਆ ਸੀ। ਕੇਂਦਰ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਅਤੇ ਗੁਟਕਾ ਸਾਹਿਬ ਮਿਲੇ ਹਨ। ਜਿਨ੍ਹਾਂ ਐਸਜੀਪੀਸੀ ਨੂੰ ਸੌਂਪ ਦਿੱਤਾ ਗਿਆ ਹੈ। ਇੱਥੇ ਗੁਟਕਾ ਸਾਹਿਬ ਦਿਖਾ ਕੇ ਘਰ ਵਾਲਿਆਂ ਨੂੰ ਭਰੋਸੇ ਵਿਚ ਲਿਆ ਜਾਂਦਾ ਸੀ।  ਕਾਕਾ 'ਤੇ ਆਈਪੀਸੀ ਦੀ ਧਾਰਾ 384, 242 ਤੇ 85ਏ ਦੇ ਤਹਿਤ ਕਸ ਦਰਜ ਕੀਤਾ ਗਿਆ ਹੈ। 
ਛੁਡਾਏ ਗਏ ਨੌਜਵਾਨ ਨੇ ਦੱਸਿਆ ਕਿ ਮੈਂ ਤਾਂ ਇਹ ਸੋਚ ਕੇ ਇੱਥੇ ਆਇਆ ਸੀ ਕਿ ਨਸ਼ਾ ਛੁਟ ਜਾਵੇਗਾ ਲੇਕਿਨ ਇੱਥੇ ਤਾਂ ਜਾਨਵਰਾਂ ਜਿਹਾ ਸਲੂਕ ਹੋਇਆ। ਕਰੀਬ 250 ਨੌਜਵਾਂਨਾਂ ਨੂੰ ਇੱਕ ਹੀ ਹਾਲ ਵਿਚ ਬੰਦੀ ਬਣਾ ਕੇ ਰੱਖਿਆ ਗਿਆ। ਹਵਾ ਤੱਕ ਨਹੀਂ ਆਉਂਦੀ ਸੀ। ਰਾਤ Îਇੱਕ ਵਜੇ ਤੱਕ ਸਾਫ ਸਫਾਈ ਕਰਵਾਈ ਜਾਂਦੀ ਅਤੇ ਫੇਰ ਸਵੇਰੇ ਚਾਰ ਵਜੇ ਉਠਾ ਕੇ ਪਸ਼ੂਆਂ ਦੇ ਲਈ ਚਾਰਾ ਕਟਵਾਇਆ ਜਾਂਦਾ, ਗੋਬਰ ਚੁਕਵਾਇਆ ਜਾਂਦਾ ਸੀ ਤੇ ਕਦੇ ਖੇਤਾਂ ਵਿਚ ਭੇਜਿਆ ਜਾਂਦਾ। ਆਨਾਕਾਨੀ ਕਰਨ 'ਤੇ 5-6 ਲੋਕ ਡੰਡਿਆਂ ਨਾਲ ਕੁੱਟਦੇ ਸਨ।  ਘਰ ਵਾਲਿਆਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਸੀ।  ਨਸ਼ੇ ਦੀ ਤਲਬ ਲਗਣ 'ਤੇ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਸੀ, ਕੋਈ ਮੰਗੇ ਤਾਂ ਕੁੱਟਿਆ ਜਾਂਦਾ ਸੀ। ਦਾੜ੍ਹੀ ਰਖਵਾਈ  ਜਾਂਦੀ ਸੀ ਤਾਕਿ ਲੋਕਾਂ ਨੂੰ ਲੱਗੇ ਕਿ ਇੱਥੇ ਸਿੱਖੀ ਦੀ ਸਿੱਖਿਆ ਜਾ ਰਹੀ ਹੈ ਲੇਕਿਨ ਅਜਿਹਾ ਨਹੀਂ ਸੀ। 

ਹੋਰ ਖਬਰਾਂ »