ਵਾਸ਼ਿੰਗਟਨ, 17 ਅਕਤੂਬਰ, (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਜੇਕਰ ਉਤਰ ਕੋਰੀਆ ਸਮੇਂ 'ਤੇ ਕਾਰਵਾਈ ਨਹੀਂ ਕਰਦਾ ਤਾਂ ਅਮਰੀਕਾ ਉਸ ਖ਼ਿਲਾਫ਼ ਜੰਗ ਛੇੜ ਦਿੰਦਾ। ਡੋਨਾਲਡ ਟਰੰਪ ਨੇ ਅਮਰੀਕੀ ਟੀਵੀ ਪੱਤਰਕਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਅਸੀਂ ਉਤਰ ਕੋਰੀਆ ਦੇ ਨਾਲ ਜੰਗ ਛੇੜ ਦਿੰਦੇ। ਉਤਰ ਕੋਰੀਆ ਦੇ ਮਸਲੇ ਦਾ ਹੱਲ ਲੱਭਣ ਦੇ ਲਈ ਮੈਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਬੈਠਕ ਵੀ ਕੀਤੀ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਤਰ ਕੋਰੀਆ ਦੇ ਪਰਮਾਣੂ ਹਥਿਆਰਾਂ ਦੇ ਕਾਰਨ ਦੋਵੇਂ ਦੇਸ਼ਾਂ ਦੇ ਵਿਚ ਵਧੇ ਤਣਾਅ 'ਤੇ ਦੋਵੇਂ ਧਿਰਾਂ ਨੇ ਸਾਂਝਾ ਬਿਆਨ 'ਤੇ ਹਸਤਾਖਰ ਕਰਨ ਤੋਂ ਬਾਅਦ ਵਿਰਾਮ ਲੱਗ ਗਿਆ। ਉਤਰ ਕੋਰੀਆ ਨੂੰ ਸੁਰੱਖਿਆ ਦੀ ਗਾਰੰਟੀ ਦਿੱਤੀ ਗਈ। ਮਹਿਲਾ ਪੱਤਰਕਾਰ ਨੇ ਟਰੰਪ ਨੂੰ ਸਵਾਲ ਕੀਤਾ ਕਿ ਕੀ ਉਹ ਜੰਗ ਦੀ ਸ਼ੁਰੂਆਤ ਕਰਨ ਜਾ ਰਹੇ ਸੀ।
ਇਸ ਦੇ ਜਵਾਬ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ  ਹਾਂ, ਅਸੀਂ ਅਜਿਹਾ ਕਰਨ ਜਾ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਜੰਗ ਤੱਕ ਜਾ ਸਕਦੇ ਸੀ ਲੇਕਿਨ ਹੁਣ ਮੈਨੂੰ ਇਹ ਗੱਲਾਂ ਸੁਣਾਈ ਨਹੀਂ ਦਿੰਦੀਆਂ। ਹੁਣ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਜਾਂ ਫੇਰ ਅਸੀਂ ਜੰਗ ਨਹੀਂ ਚਾਹੁੰਦੇ।  ਉਹ ਨਿਰਸਤਰੀਕਰਣ ਦਾ ਮਹੱਤਵ ਸਮਝਦੇ ਹਨ ਅਤੇ ਇਸ ਦੇ ਲਈ ਰਾਜ਼ੀ ਹੋ ਗਏ ਹਨ।
ਮਹਿਲਾ ਪੱਤਰਕਾਰ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਪੁਛਿਆ ਕਿ ਕਿਮ ਨੇ ਅਮਰੀਕਾ ਤੋਂ ਪਰਮਾਣੁ ਹਥਿਆਰ ਪ੍ਰੋਗਰਾਮ 'ਤੇ ਲੱਗੀ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਨਹੀਂ ਕੀਤੀ।  ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਮੈਂ ਅਜਿਹਾ ਕਰਨ ਨਹੀਂ ਜਾ ਰਿਹਾ। ਮੈਂ ਪਾਬੰਦੀਆਂ ਨੂੰ ਨਹੀਂ ਹਟਾਇਆ। 

ਹੋਰ ਖਬਰਾਂ »