ਮੁੰਬਈ, 18 ਅਕਤੂਬਰ, (ਹ.ਬ.) : ਬਾਲੀਵੁਡ ਦੀ ਕਵੀਨ ਕਹੀ ਜਾਣ ਵਾਲੀ ਅਭਿਨੇਤਰੀ ਕੰਗਣਾ ਰਾਣੌਤ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਕੰਗਣਾ ਨੂੰ ਫ਼ਿਲਮ ਇੰਡਸਟਰੀ ਵਿਚ ਆਏ ਕਾਫੀ ਸਮਾਂ ਹੋ ਗਿਆ ਹੈ ਅਤੇ ਉਨ੍ਹਾਂ ਨੇ ਬਾਲੀਵੁਡ ਵਿਚ ਅਪਣੀ ਵਧੀਆ ਪਛਾਣ ਵੀ ਬਣਾ ਲਈ ਹੈ। ਅੱਜ ਕੰਗਣਾ ਬਾਲੀਵੁਡ ਦੀ ਟੌਪ ਅਭਿਨੇਤਰੀਆਂ ਵਿਚ ਸ਼ਾਮਲ ਕੀਤੀ ਜਾਂਦੀ ਹੈ। ਕੰਗਨਾ ਰਣੌਤ ਨੇ ਅਪਣੇ ਬਾਰੇ ਖੁਲਸਾ ਕੀਤਾ ਹੈ। ਅਪਣੇ ਸੰਘਰਸ਼ ਨੂੰ ਲੈ ਕੇ ਕੰਗਣਾ ਦਾ ਕਹਿਣਾ ਹੈ ਕਿ ਉਹ ਅਪਣੇ ਬੱਚਿਆਂ ਅਤੇ ਕਰੀਬੀ ਲੋਕਾਂ ਦੇ ਲਈ ਸੰਘਰਸ਼ ਭਰੀ ਜ਼ਿੰਦਗੀ ਕਦੇ ਨਹੀਂ ਚਾਹੇਗੀ ਜਿਹੀ ਕਿ ਉਨ੍ਹਾਂ ਦੀ ਰਹੀ ਹੈ। 
'ਮਣੀਕਰਣਿਕਾ : ਦ ਕਵੀਨ ਆਫ਼ ਝਾਂਸੀ' ਵਿਚ ਲਕਸ਼ਮੀਬਾਈ ਦੀ ਭੂਮਿਕਾ ਨਿਭਾਉਣ ਵਾਲੀ ਕੰਗਣਾ ਨੇ ਕਿਹਾ ਕਿ ਇਹ ਫ਼ਿਲਮ ਉਨ੍ਹਾਂ ਦੇ ਲਈ ਆਸਾਨ ਨਹਂੀਂ ਸੀ।  ਉਨ੍ਹਾਂ ਨੇ ਕਿਹਾ, ਰਾਣੀ ਲਕਸ਼ਮੀਬਾਈ ਨੂੰ ਹਰ ਕਦਮ 'ਤੇ ਜੂਝਣਾ ਪਿਆ ਸੀ। ਮੈਂ ਅਪਣੇ ਕਿਸੇ ਵੀ ਕਰੀਬੀ ਵਿਅਕਤੀ ਦੇ ਲਈ ਇਹ ਨਹੀਂ ਚਾਹਾਂਗੀ। ਮੈਂ ਇਹ ਵੀ ਨਹੀਂ ਚਾਹਾਂਗੀ ਕਿ ਮੇਰੇ ਬੱਚਿਆਂ ਦੀ ਜ਼ਿੰਦਗਚੀ ਮੇਰੀ ਤਰ੍ਹਾਂ ਹੋਵੇ। ਮੈਂ ਵੀ ਨਹੀਂ ਜਾਣਦੀ ਕਿ ਮੈਨੂੰ ਜੀਵਨ ਵਿਚ ਸੰਘਰਸ਼ ਕੀਤੇ ਬਗੈਰ ਕੁਝ ਵੀ ਕਿਉਂ ਹਾਸਲ ਨਹੀਂ ਹੁੰਦਾ।
ਕੰਗਣਾ ਨੇ ਕਿਹਾ, ਮੈਨੂੰ ਸੰਘਰਸ਼ ਦੇ ਬਗੈਰ ਕੁਝ ਨਹੀਂ ਮਿਲਦਾ। ਇਹ ਕਹਿਣ ਵਿਚ ਨਾ ਤਾਂ ਮੈਨੂੰ ਕੋਈ ਮਾਣ ਹੈ ਅਤੇ ਨਾ ਹੀ ਝਿਜਕ ਹੈ। ਉਨ੍ਹਾਂ ਨੇ ਕਿਹਾ, ਹਰ ਫ਼ਿਲਮ ਦੀ ਅਪਣੀ ਯਾਤਰਾ ਹੁੰਦੀ ਹੈ ਅਤੇ ਇਹੀ ਗੱਲ ਮਣੀਕਰਣਿਕਾ ਦੇ ਨਾਲ ਰਹੀ। ਇਹ ਸੱਚ ਹੈ ਕਿ ਸ਼ੁਰੂ ਵਿਚ ਕੁੱਝ ਮੁਸ਼ਕਲਾਂ ਆਈਆਂ ਲੇਕਿਨ ਅਸੀਂ ਹਾਰ ਨਹੀਂ ਮੰਨੀ। ਆਖਰਕਾਰ ਇਹ ਫ਼ਿਲਮ ਪੂਰੀ ਹੋ ਹੀ ਗਈ। ਵਰਕਫਰੰਟ ਦੀ ਗੱਲ ਕਰੀਏ ਤਾਂ  ਉਨ੍ਹਾਂ ਦੀ ਆਉਣ ਵਾਲੀ ਫ਼ਿਲਮਾਂ ਵਿਚ ਮਣੀਕਰਣਿਕਾ ਦ ਕਵੀਨ ਆਫ਼ ਝਾਂਸੀ ਅਤੇ ਮੈਂਟਲ ਹੈ ਕਿਆ ਜਿਹੀ ਫ਼ਿਲਮਾਂ ਸ਼ਾਮਲ ਹੈ। 

ਹੋਰ ਖਬਰਾਂ »