ਮੁੰਬਈ, 18 ਅਕਤੂਬਰ, (ਹ.ਬ.) : ਪ੍ਰੀਤੀ ਜ਼ਿੰਟਾ  ਕੁਝ ਦਿਨ ਪਹਿਲਾਂ ਕਾਫੀ ਜੋਸ਼ ਵਿਚ ਸੀ ਕਈ ਸਾਲਾਂ ਬਾਅਦ ਸਨੀ ਦਿਓਲ ਦੀ ਫ਼ਿਲਮ 'ਭਈਆ ਜੀ ਸੁਪਰਹਿਟ' ਨਾਲ ਉਲ੍ਹਾਂ ਦੀ ਪਰਦੇ 'ਤੇ ਵਾਪਸੀ ਹੋਣ ਜਾ ਰਹੀ ਹੈ। ਪ੍ਰੀਤੀ ਨੇ ਇਸ ਫ਼ਿਲਮ ਦੀ ਪ੍ਰਮੋਸ਼ਨ ਵੀ ਸ਼ੁਰੂ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਦੁਸਹਿਰੇ ਮੌਕੇ ਫ਼ਿਲਮ  ਰਿਲੀਜ਼ ਹੋਵੇਗੀ । ਫੇਰ ਖ਼ਬਰ ਆਈ ਕਿ ਇਸ ਫ਼ਿਲਮ ਨੂੰ ਇੱਕ ਹਫ਼ਤੇ ਲਈ ਅੱਗੇ ਵਧਾਇਆ ਗਿਆ ਹੈ ਤੇ ਫ਼ਿਲਮ ਹੁਣ 26 ਅਕਤੂਬਰ ਨੂੰ ਰਿਲੀਜ਼ ਹੋਵੇਗੀ ਪਰ ਪ੍ਰੀਤੀ ਦਾ ਇਹ ਸੁਪਨਾ ਟੁੱਟਣ ਜਾ ਰਿਹਾ ਹੈ ਕਿਉਂਕਿ ਇਸ ਫ਼ਿਲਮ ਦੇ ਹਾਲ ਫਿਲਹਾਲ ਰਿਲੀਜ਼ ਹੋਣ ਦੇ ਆਸਾਰ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਲਈ ਖਰੀਦਦਾਰ ਨਹੀਂ ਮਿਲ ਰਹੇ।  ਕੋਈ ਡਿਸਟ੍ਰੀਬਿਊਟਰ ਇਸ ਫ਼ਿਲਮ ਨੂੰ ਹੱਥ ਲਗਾਉਣ ਲਈ ਤਿਆਰ ਨਹੀਂ। ਫ਼ਿਲਮੀ ਬਾਜ਼ਾਰ ਦੇ ਜਾਣਕਾਰਾਂ ਮੁਤਾਬਕ, ਸਾਰਾ ਮਾਮਲਾ ਫ਼ਿਲਮ ਦੀ ਕੀਮਤ ਕਾਰਨ ਲਟਕਿਆ ਹੈ। ਨਿਰਮਾਤਾ ਅਪਣੀ ਫ਼ਿਲਮ ਲਈ ਡਿਸਟ੍ਰੀਬਿਊਟਰਾਂ ਤੋਂ ਜਿਹੜੀ ਕੀਮਤ ਮੰਗ ਰਹੇ ਹਨ, ਉਸ ਲਈ ਕੋਈ ਤਿਆਰ ਨਹੀਂ ਹੋ ਰਿਹਾ।

ਹੋਰ ਖਬਰਾਂ »

ਰਾਸ਼ਟਰੀ