ਮੋਹਾਲੀ, 20 ਅਕਤੂਬਰ, (ਹ.ਬ.) : ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਲੰਬੇ ਸਮੇਂ ਤੋਂ ਹਵਾਈ ਸੇਵਾ ਦੀ ਕੀਤੀ ਜਾ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ। ਏਅਰ ਇੰਡੀਆ ਵਲੋਂ 19 ਨਵੰਬਰ ਤੋਂ ਦਿੱਲੀ ਤੋਂ ਹਜ਼ੂਰ ਸਾਹਿਬ ਲਈ ਵਿਸ਼ੇਸ਼ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਹਫ਼ਤੇ ਵਿਚ ਦੋ ਦਿਨ ਚੱਲਿਆ ਕਰੇਗੀ। ਹਰ ਸੋਮਵਾਰ ਅਤੇ ਵੀਰਵਾਰ ਨੂੰ ਨਵੀਂ ਦਿੱਲੀ ਤੋਂ ਇਹ ਫਲਾਈਟ ਬਾਅਦ ਦੁਪਹਿਰ 3.20 ਵਜੇ ਰਵਾਨਾ ਹੋਵੇਗੀ ਅਤੇ ਪੰਜ ਵਜੇ ਹਜ਼ੂਰ ਸਾਹਿਬ ਪੁੱਜਿਆ ਕਰੇਗੀ। ਇਸੇ ਤਰ੍ਹਾਂ ਸ਼ਾਮ ਨੂੰ 5.45 ਵਜੇ ਹਜ਼ੂਰ ਸਾਹਿਬ ਤੋਂ ਰਵਾਨਾ ਹੋ ਕੇ ਫਲਾਈਟ ਸਾਢੇ ਸੱਤ ਵਜੇ ਦਿੱਲੀ ਵਿਖੇ ਪੁੱਜਿਆ ਕਰੇਗੀ।
 

ਹੋਰ ਖਬਰਾਂ »