ਇਸਲਾਮਾਬਾਦ, 20 ਅਕਤੂਬਰ, (ਹ.ਬ.) : ਪਾਕਿਸਤਾਨ ਨੇ ਭਾਰਤ ਦੇ ਰੂਸੀ ਐਸ-400 ਏਅਰ ਡਿਫੈਂਸ ਖਰੀਦਣ ਦੇ ਫ਼ੈਸਲੇ 'ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਇਸ ਖਰੀਦ ਨਾਲ ਖੇਤਰੀ ਸਥਿਰਤਾ 'ਤੇ ਅਸਰ ਪਵੇਗਾ ਅਤੇ ਹਥਿਆਰਾਂ ਦੀ ਹੋੜ ਵਧੇਗੀ।
ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਸੌਦਾ ਭਾਰਤ ਦਾ ਬੈਲਿਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਤਿਆਰ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਹੈ। ਭਾਰਤ ਨੇ ਹਾਲ ਹੀ ਵਿਚ ਰੂਸ ਕੋਲੋਂ ਐਸ-400 ਏਅਰ ਡਿਫੈਂਸ ਸਿਸਟਮ ਦੀ ਖਰੀਦ ਦਾ ਸੌਦਾ ਕੀਤਾ ਹੈ। ਇਹ ਸਿਸਟਮ  ਹਵਾਈ ਮਾਰਗ ਤੋਂ ਆਉਣ ਵਾਲੇ ਦੁਸ਼ਮਨ ਦੀ ਕਿਸੇ ਵੀ  ਮਿਜ਼ਾਈਲ ਜਾਂ ਜਹਾਜ਼ ਨੂੰ 400 ਕਿਲੋਮੀਟਰ ਦੀ ਦੂਰੀ 'ਤੇ ਹੀ ਤਬਾਹ ਕਰ ਦੇਵੇਗਾ। ਇਸ ਨੂੰ ਦੁਨੀਆ ਦਾ ਸਭ ਤੋਂ ਸਮਰਥ ਏਅਰ ਡਿਫੈਂਸ ਸਿਸਟਮ ਮੰਨਿਆ ਜਾਂਦਾ ਹੈ।
ਵਿਦੇਸ ਵਿਭਾਗ ਨੇ ਦਾਅਵਾ ਕੀਤਾ ਕਿ 1998 ਵਿਚ ਦੋਵੇਂ ਦੇਸ਼ਾਂ ਦੇ ਪਰਮਾਣੂ ਪ੍ਰੀਖਣਾਂ ਤੋਂ ਬਾਅਦ ਪਾਕਿਸਤਾਨ ਨੇ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਨੂੰ ਦੂਰ ਕਰਨ ਦੇ ਲਈ ਰਣਨੀਤਕ ਸਮਝੌਤਾ ਕਰਨ ਦਾ ਪ੍ਰਸਤਾਵ ਰੱਖਿਆ ਸੀ। ਲੇਕਿਨ ਭਾਰਤ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ। ਹੁਣ ਬੈਲਿਸਟਿਕ ਡਿਫੈਂਸ ਸਿਸਟਮ ਵਿਕਸਿਤ ਕਰਕੇ ਭਾਰਤ ਦੋਵੇਂ ਦੇਸ਼ਾਂ ਦੇ ਸ਼ਕਤੀ ਸੰਤੁਲਨ ਨੂੰ ਵਿਗਾੜਨ ਦਾ ਕਾਰਜ ਕਰ ਰਿਹਾ ਹੈ। ਭਾਰਤ ਦਾ ਇਹ ਰੁਖ ਪਾਕਿਸਤਾਨ ਦੀ ਸਮਰਥਾ ਦੇ ਵਿਸਤਾਰ ਦੇ ਲਈ ਮਜਬੂਰ ਕਰੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.