ਅਬੋਹਰ, 22 ਅਕਤੂਬਰ, (ਹ.ਬ.) : ਪੰਜਪੀਰ ਨਗਰ ਵਿਚ ਪਤਨੀ ਦੇ ਚਰਿੱਤਰ ਦੇ ਸ਼ੱਕ ਕਰਨ ਦੇ ਚਲਦਿਆਂ ਪਤੀ ਨੇ ਰਾਡ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ 'ਤੇ ਕੇਸ ਦਰਜ ਕਰ ਲਿਆ ਹੈ।  ਵਾਰਦਾਤ ਤੋ ਬਾਅਦ ਪਤੀ ਫਰਾਰ ਹੈ। ਅਮਨਦੀਪ ਕੌਰ ਦੀ ਮਾਂ ਕੁਲਵੰਤ ਕੌਰ ਨੇ ਦੱÎਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 13 ਸਾਲ ਪਹਿਲਾਂ ਮੰਦਰ ਸਿੰਘ ਨਾਲ ਕੀਤਾ ਸੀ। ਮੰਦਰ ਸਿੰਘ ਰਾਜ ਮਿਸਤਰੀ ਹਨ। ਸ਼ਰਾਬ ਪੀ ਕੇ ਅਕਸਰ ਧੀ ਨੂੰ ਕੁੱਟਦਾ ਸੀ। ਸ਼ਰਾਬ ਪੀਣ ਦੇ ਚਲਦਿਆਂ ਹੀ 14 ਸਾਲ ਪਹਿਲਾਂ ਉਸ ਦੀ ਪਹਿਲੀ ਪਤਨੀ ਵੀ ਛੱਡ ਕੇ ਜਾ ਚੁੱਕੀ ਸੀ। ਅਮਨਦੀਪ ਕੌਰ ਨਾਲ ਵਿਆਹ ਤੋਂ ਬਾਅਦ ਮੰਦਰ ਸਿੰਘ ਦੇ ਦੋ ਮੁੰਡੇ ਤੇ ਇੱਕ ਲੜਕੀ ਪੈਦਾ ਹੋਈ। ਕੁਲਵੰਤ ਕੌਰ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਮੰਦਰ ਸਿੰਘ ਸ਼ਰਾਬ ਪੀ ਕੇ ਅਕਸਰ ਧੀ ਨੂੰ ਕੁੱਟਦਾ ਸੀ। ਝਗੜੇ ਕਾਰਨ ਦੋਵਾਂ ਧਿਰਾਂ ਵਿਚ ਕਈ ਵਾਰ ਪੰਚਾਇਤਾਂ ਵੀ ਹੋਈਆਂ ਲੇਕਿਨ ਉਹ ਅਕਸਰ ਮਾਫ਼ੀ ਮੰਗ ਕੇ ਧੀ ਨੂੰ ਘਰ ਲੈ ਜਾਂਦਾ। ਸ਼ਨਿੱਚਰਵਾਰ ਸ਼ਾਮ ਵੀ ਮੰਦਰ ਸਿੰਘ ਨੇ ਅਮਨਦੀਪ ਕੌਰ ਨਾਲ ਝਗੜਾ ਕੀਤਾ ਅਤੇ ਰਾਡ ਮਾਰੀ। ਲੋਕਾਂ ਦੀ ਮਦਦ ਨਾਲ ਅਮਨਦੀਪ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੇ ਦਮ ਤੋੜ ਦਿੱਤਾ।

ਹੋਰ ਖਬਰਾਂ »