ਬਟਾਲਾ, 22 ਅਕਤੂਬਰ, (ਹ.ਬ.) : ਵਿਆਹ ਤੋਂ ਇੱਕ ਮਹੀਨੇ ਪਹਿਲਾਂ ਅਸਾਮ ਦੇ ਮਿਜੋਰਮ ਵਿਚ ਬ੍ਰਹਮਾ ਬਾਰਡਰ 'ਤੇ ਤੈਨਾਤ ਬਟਾਲਾ ਦਾ ਰਹਿਣ ਵਾਲਾ ਬੀਐਸਐਫ ਜਵਾਨ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। ਨਵੰਬਰ ਮਹੀਨੇ ਵਿਚ ਜਵਾਨ ਦਾ ਵਿਆਹ ਸੀ। ਇਸ ਦੇ ਲਈ ਘਰ ਵਿਚ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ ਕਿ ਅਚਾਨਕ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਸ਼ਹੀਦ ਸਿਮਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਦਸ਼ਮੇਸ਼ ਨਗਰ ਜੀਟੀ ਰੋਡ  ਬਟਾਲਾ ਕਰੀਬ ਡੇਢ ਸਾਲ ਪਹਿਲਾਂ ਹੀ ਬੀਐਸਐਫ ਵਿਚ ਭਰਤੀ ਹੋਏ ਸਨ। ਉਨ੍ਹਾਂ ਸੈਨਾ ਵਿਚ ਜਾਣ ਦਾ ਬਚਪਨ ਤੋਂ ਹੀ ਸ਼ੌਕ ਸੀ। ਵੱਡਾ ਹੋਣ 'ਤੇ ਉਸ ਦੇ ਜ਼ਿਆਦਾਤਰ ਦੋਸਤ ਬੀਐਸਐਫ ਵਿਚ ਹੀ ਭਰਤੀ ਹੋਏ ਸਨ। ਇਸ ਦੇ ਚਲਦਿਆਂ ਉਹ ਵੀ ਅਪਣੇ ਜੋਸ਼ ਅਤੇ ਦੇਸ਼ ਦੇ ਪ੍ਰਤੀ ਉਤਸ਼ਾਹ ਨੂੰ ਲੈ ਕੇ ਬੀਐਸਐਫ ਵਿਚ ਹੀ ਭਰਤੀ ਹੋ ਗਏ। ਇਸ ਸਬੰਧ ਵਿਚ ਸ਼ਹੀਦ ਸਿਮਰਦੀਪ ਸਿੰਘ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਉਹ ਘਰੇਲੂ ਸਮਾਨ ਲੈਣ ਦੇ ਲਈ ਘਰ ਤੋਂ ਬਾਹਰ ਗਏ ਹੋਏ ਸਨ। ਕਰੀਬ 12 ਵਜੇ ਉਨ੍ਹਾਂ ਫੋਨ ਆÎਇਆ ਕਿ ਉਨ੍ਹਾਂ ਦਾ ਬੇਟਾ ਸ਼ਹੀਦ ਹੋ ਗਿਆ ਹੈ। ਉਸ ਨੂੰ ਦੋ ਗੋਲੀਆਂ ਲੱਗੀਆਂ ਹਨ। ਇਸ ਤੋਂ ਬਾਅਦ ਫ਼ੋਨ ਕੱਟ ਦਿੱਤਾ ਗਿਆ। ਇਨ੍ਹਾਂ ਦੋ ਗੱਲਾਂ ਤੋਂ ਇਲਾਵਾ ਕੁਝ ਵੀ ਨਹੀਂ ਦੱਸਿਆ ਗਿਆ। ਬਲਜੀਤ ਸਿੰਘ ਨੇ ਦੱਸਿਆ ਕਿ ਅਗਲੇ ਮਹੀਨੇ ਦੀ 21 ਨਵੰਬਰ ਨੂੰ ਉਨ੍ਹਾਂ ਦੇ ਬੇਟੇ ਸਿਮਰਦੀਪ ਸਿੰਘ ਦਾ ਵਿਆਹ ਹੋਣਾ ਸੀ।

ਹੋਰ ਖਬਰਾਂ »