ਨਵੀਂ ਦਿੱਲੀ, 22 ਅਕਤੂਬਰ, (ਹ.ਬ.) : ਤਨੂਸ੍ਰੀ ਨੇ ਭਾਰਤ ਵਿਚ ਮੀ ਟੂ ਦੀ ਸ਼ੁਰੂਆਤ ਕੀਤੀ। 2008 ਵਿਚ  ਇੱਕ ਸ਼ੂਟ ਦੌਰਾਨ ਵਾਪਰੀ ਘਟਨਾ ਦੀ ਗੱਲ ਜਦ ਤਨੂਸ੍ਰੀ ਨੇ ਕਹੀ ਤਾਂ ਨਾਨਾ ਪਾਟੇਕਰ, ਗਣੇਸ਼ ਅਚਾਰਿਆ ਦੇ ਨਾਲ ਕਈ ਲੋਕ ਘਿਰ ਗਏ। ਇਸ ਮਾਮਲੇ ਵਿਚ ਜਿੱਥੇ ਕਈ ਵੱਡੀ ਹਸਤੀਆਂ ਤਨੂਸ੍ਰੀ ਦੇ ਨਾਲ ਖੜ੍ਹੀਆਂ ਸਨ ਉਥੇ ਹੀ ਰਾਖੀ ਸਾਵੰਤ ਨੇ ਮੀਡੀਆ ਦੇ ਸਾਹਮਣੇ ਤਨੂਸ੍ਰੀ ਨੂੰ ਡਰੱਗ ਐਡਿਕਟ ਕਿਹਾ ਸੀ, ਏਨਾ ਹੀ ਨਹੀਂ ਰਾਖੀ ਨੇ  ਉਨ੍ਹਾਂ ਦੇ ਬਾਰੇ ਵਿਚ ਕਈ ਗੱਲਾਂ ਕਹੀਆਂ ਸਨ। ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਹੁਣ ਇਸੇ ਆਧਾਰ 'ਤੇ ਤਨੂਸ੍ਰੀ ਨੇ ਰਾਖੀ 'ਤੇ ਮਾਣਹਾਨੀ ਦਾ ਮੁਕਦਮਾ ਦਾਇਰ ਕਰ ਦਿੱਤਾ ਹੈ। ਰਾਖੀ ਨੇ ਵੀ ਸ਼ਾਇਦ ਨਹੀਂ ਸੋਚਿਆ ਹੋਵੇਗਾ ਕਿ ਬਗੈਰ ਸੋਚੇ ਸਮਝੇ ਬੋਲਣ ਦੀ ਆਦਤ 'ਤੇ ਉਨ੍ਹਾਂ ਕਰੋੜਾਂ ਦਾ ਨੁਕਸਾਨ ਝੱਲਣਾ ਹੋਵੇਗਾ। 
ਖੁਦ 'ਤੇ ਕੀਤੀ ਗਈ ਬਿਆਨਬਾਜ਼ੀ ਅਤੇ ਰਾਖੀ ਸਾਵੰਤ ਦੇ ਬਿਆਨਾਂ ਤੋਂ ਨਿਰਾਸ਼ ਤਨੂਸ੍ਰੀ ਨੇ ਰਾਖੀ 'ਤੇ ਮਾਣਹਾਨੀ ਦਾ ਕੇਸ ਦਰਜ ਕਰਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਖੀ ਸਾਵੰਤ ਕੋਲੋਂ ਪੂਰੇ ਦਸ ਕਰੋੜ ਰੁਪਏ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਰਾਖੀ ਸਾਵੰਤ ਨੇ ਕਿਹਾ ਸੀ ਕਿ ਤਨਸ੍ਰੀ ਡਰੱਗਜ਼ ਲੈ ਕੇ ਅਪਣੀ ਵੈਨ ਵਿਚ ਪਈ ਸੀ ਤਦ ਗਣੇਸ਼ ਆਚਾਰਿਆ ਦੇ ਕਹਿਣ 'ਤੇ ਉਹ ਗਾਣਾ ਉਨ੍ਹਾਂ ਨੇ ਪੂਰਾ ਕੀਤਾ ਸੀ। ਰਾਖੀ ਸਾਵੰਤ ਦਾ ਉਹ ਇੰਟਰਵਿਊ ਕਾਫੀ ਵਾਇਰਲ ਹੋਇਆ ਸੀ। ਇਸ ਵਿਚ ਰਾਖੀ ਨੇ ਕਿਹਾ, ਤਨੂਸ੍ਰੀ ਨੇ ਫ਼ਿਲਮ ਦੇ ਗਾਣੇ ਨੂੰ ਸ਼ੂਟ ਕੀਤਾ ਸੀ ਲੇਕਿਨ ਉਸ ਨੂੰ ਵਿਚ ਹੀ ਛੱਡ ਦਿੱਤਾ। ਉਸ ਤੋਂ ਬਾਅਦ ਮੇਰੇ ਕੋਲ ਕੋਰੀਓਗਰਾਫਰ ਗਣੇਸ਼ ਆਚਾਰਿਆ ਦਾ ਫੋਨ ਆਇਆ,  ਉਨ੍ਹਾਂ ਨੇ ਏਨਾ ਕਿਹਾ, ਤੁਸੀਂ ਸੈੱਟ 'ਤੇ ਆ ਜਾਵੋ, ਗਾਣਾ ਕਰਨਾ ਹੈ। ਜਿਸ ਤੋਂ ਬਾਅਦ ਉਹ ਤੁਰੰਤ ਸੈੱਟ 'ਤੇ ਪਹੁੰਚ ਗਈ ਸੀ। ਇਸ ਘਟਨਾ ਨੂੰ ਸੁਣਾਉਂਦੇ ਹੋਏ ਰਾਖੀ ਸਾਵੰਤ ਨੇ ਕਈ ਵਾਰ ਤਨੂਸ੍ਰੀ ਦੇ ਲਈ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਸੀ।

ਹੋਰ ਖਬਰਾਂ »