ਪਟਿਆਲਾ, 24 ਅਕਤੂਬਰ, (ਹ.ਬ.) : ਜ਼ਿਲ੍ਹਾ ਪੁਲਿਸ ਨੇ ਯੂਪੀ ਪੁਲਿਸ ਦੇ ਵਾਂਟੇਡ ਸ਼ਾਤਰ ਅਪਰਾਧੀ ਜਰਮਨ ਸਿੰਘ ਦੇ ਸਾਥੀ ਈਸ਼ਵਰ ਸਿੰਘ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ ਜਦ ਜਰਮਨ ਸਿੰਘ ਸਮਾਣਾ ਵਿਚ ਅਪਣੇ ਨਾਨਕੇ ਆਇਆ ਸੀ ਤਾਂ ਈਸ਼ਵਰ ਸਿੰਘ ਉਸ ਨੂੰ ਮਿਲਣ ਆਇਆ ਸੀ।
ਐਸਐਸਪੀ ਮਨਦੀਪ ਸਿੱਧੂ , ਐਸਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਜਰਮਨ ਸਿੰਘ ਨੇ ਅਪਣੇ ਸਾਥੀ ਗੁਰਜੰਟ ਸਿੰਘ ਨਿਵਾਸੀ ਪਿੰਡ ਧਰਾਵਲੀ ਥਾਣਾ ਗੰਗੋਹ, ਕਰਮ ਸਿੰਘ ਨਿਵਾਸੀ  ਰਿਗਾਨਾ ਫਾਰਮ  ਥਾਣਾ ਝਿਜਾਨਾ, ਅਮ੍ਰਤ ਸਿੰਘ ਨਿਵਾਸੀ ਵਿਕਾਸ ਨਗਰ ਕਰਨਾਲ ਹਰਿਆਣਾ ਦੇ ਨਾਲ ਮਿਲ ਕੇ ਦੋ ਅਕਤੂਬਰ ਨੂੰ ਚੈਕ ਪੋਸਟ ਕਮਾਲਪੁਰ ਜ਼ਿਲ੍ਹਾ ਸ਼ਾਮਲੀ 'ਤੇ ਡਿਊਟੀ ਕਰ ਰਹੇ ਦੋ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਕੇ ਉਨ੍ਹਾਂ ਕੋਲੋਂ ਅਸਲਾ ਲੁੱਟ ਲਿਆ। ਬਾਅਦ ਵਿਚ ਯੂਪੀ ਪੁਲਿਸਵਲੋਂ ਗੁਰਜੰਟ ਸਿੰਘ, ਕਰਮ ਸਿੰਘ, ਅਮ੍ਰਤ ਸਿੰਘ ਅਤੇ ਕਰਮਵੀਰ ਸਿੰਘ ਨੂੰ  ਗ੍ਰਿਫ਼ਤਾਰ ਕਰਕੇ ਲੁੱਟ ਗਏ ਹਥਿਆਰ ਬਰਾਮਦ ਕਰ ਲਏ ਗਏ ਸਨ।  ਗ੍ਰਿਫ਼ਤਾਰ ਮੁਲਜ਼ਮਾਂ ਨੇ ਦੱਸਿਆ ਕਿ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਜਰਮਨ ਸਿੰਘ ਸੀ, ਜੋ ਵਾਰਦਾਤ ਤੋ ਬਾਅਦ ਫਰਾਰ ਹੋ ਗਿਆ ਸੀ।  ਐਸਐਸਪੀ ਨੇ ਦੱਸਿਆ ਕਿ ਇੰਟੈਲੀਜੈਂਸ ਵਿਭਾਗ ਪੰਜਾਬ  ਤੋਂ ਮਿਲੀ ਅਹਿਮ ਸੂਚਨਾ ਨੂੰ ਅੱਗੇ ਵਧਾਉਂਦੇ ਹੋਏ ਪਟਿਆਲਾ ਪੁਲਿਸ ਨੇ ਜਰਮਨ ਸਿੰਘ ਨੂੰ 18 ਅਕਤੂਬਰ ਨੂੰ ਬੀਕਾਨੇਰ ਤੋਂ ਰਾਜਸਥਾਨ ਪੁਲਿਸ ਦੇ ਨਾਲ ਤਾਲਮੇਲ ਕਰਕੇ ਕਾਬੂ ਕੀਤਾ ਸੀ। 

ਹੋਰ ਖਬਰਾਂ »