ਡੀਐਨਏ ਦੀ ਗੱਲ ਕੀਤੀ ਤਾਂ ਸਾਰੇ ਭੱਜ ਗਏ
ਅੰਮ੍ਰਿਤਸਰ, 24 ਅਕਤੂਬਰ, (ਹ.ਬ.) : ਦੁਸ਼ਹਿਰੇ ਵਾਲੇ ਦਿਨ ਜੌੜਾ ਫਾਟਕ 'ਤੇ ਮੌਤ ਦਾ ਕਾਲ ਬਣੇ 59 ਲੋਕਾਂ ਵਿਚੋਂ Îਇੱਕ ਵਿਅਕਤੀ ਅਜਿਹਾ ਵੀ ਸੀ, ਜਿਸ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਸੀ। ਲਾਲਚ ਦੀ ਹੱਦ ਇਹ ਹੈ ਕਿ ਪੰਜ ਲੱਖ ਰੁਪਏ ਮੁਆਵਜ਼ੇ ਦੇ ਲਾਲਚ ਵਿਚ ਤਿੰਨ ਲੋਕ ਉਸ 'ਤੇ ਦਾਅਵੇਦਾਰੀ ਜਤਾਉਣ ਪਹੁੰਚ ਚੁੱਕੇ ਹਨ। ਹਾਲਾਂਕਿ ਡੀਐਨਏ ਕਰਾਉਣ ਦੀ ਗੱਲ ਸੁਣ ਕੇ ਸਾਰੇ ਹੀ ਮੌਕੇ ਤੋਂ ਭੱਜ ਗਏ।
ਹਾਦਸੇ ਤੋਂ ਬਾਅਦ ਇਹ ਧੜ ਜੀਆਰਪੀ ਦੇ ਕੋਲ ਹੈ। ਕਾਫੀ ਲੱਭਣ ਦੇ ਬਾਵਜੂਦ ਇਸ ਵਿਅਕਤੀ ਦਾ ਸਿਰ ਨਹੀਂ ਮਿਲ ਸਕਿਆ ਹੈ।  ਉਸ ਦੇ ਕੋਲ ਤੋਂ ਕੋਈ ਦਸਤਾਵੇਜ਼ ਜਾਂ ਮੋਬਾਈਲ ਨਹੀਂ ਮਿਲਿਆ ਜਿਸ ਕਾਰਨ ਉਸ ਦੀ ਸ਼ਨਾਖਤ ਹੋ ਸਕੇ। ਇਸ ਤੋਂ ਬਾਅਦ ਰੇਲਵੇ ਪੁਲਿਸ ਨੇ ਵਾਰਸਾਂ ਦੀ ਉਡੀਕ ਵਿਚ ਧੜ ਨੂੰ ਥਾਣੇ ਵਿਚ ਬਰਫ਼ 'ਚ ਰੱਖਿਆ ਹੈ। ਮੁਆਵਜ਼ੇ ਦੀ ਗੱਲ ਸੁਣ ਕੇ ਇਸ ਧੜ ਨੂੰ ਲੈਣ ਦੇ ਲਈ ਤਿੰਨ ਲੋਕ ਥਾਣੇ ਆ ਗਏ।
ਪਹਿਲਾਂ ਇੱਕ ਵਿਅਕਤੀ ਪ੍ਰੀਤਮ ਆਇਆ ਅਤੇ ਕਿਹਾ ਕਿ ਧੜ ਉਸ ਦੇ ਰਿਸ਼ਤੇਦਾਰ ਦਾ ਹੈ। ਜਾਂਚ ਅਧਿਕਾਰੀ ਘੁੰਮਣ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕਿਹਾ ਕਿ ਡੀਐਨਏ ਟੈਸਟ ਕਰਵਾ ਲੈਂਦੇ ਹਨ। ਇਸ ਤੋਂ ਬਾਅਦ ਪ੍ਰੀਤਮ ਸਿੰਘ ਦੇ ਕਮਰੇ ਵਿਚੋਂ Îਨਿਕਲ ਗਿਆ।  ਇਸ ਤੋਂ ਬਾਅਦ ਇੱਕ ਔਰਤ ਥਾਣੇ ਆਈ ਅਤੇ ਕਹਿਣ ਲੱਗੀ ਕਿ ਇਹ ਲਾਸ਼ ਉਸ ਦੇ ਪਤੀ ਦੀ ਹੈ। ਪੁਲਿਸ ਨੇ ਹੁਲੀਆ ਪੁਛਿਆ ਤਾਂ ਉਹ ਵੀ ਸਹੀ ਉਤਰ ਨਹੀਂ ਦੇ ਸਕੀ। ਗੱਲ ਫੇਰ ਡੀਐਨਏ ਟੈਸਟ 'ਤੇ ਪਹੁੰਚੀ ਤਾਂ ਉਹ ਔਰਤ ਬਹਾਨੇ ਨਾਲ ਥਾਣੇ ਤੋਂ ਨਿਕਲ ਗਈ। ਇਸ ਤੋਂ ਬਾਅਦ ਥਾਣੇ ਵਿਚ ਤੀਜਾ ਵਿਅਕਤੀ ਆਇਆ ਅਤੇ ਕਿਹਾ ਕਿ ਇਹ ਲਾਸ਼ ਉਸ ਦੇ ਚਚੇਰੇ ਭਰਾ ਦਾ ਹੈ। ਜਾਂਚ ਅਧਿਕਾਰੀ ਨੇ ਉਸ ਨੂੰ ਧੜ ਦਿਖਾਇਆ ਤਾਂ  ਵਿਅਕਤੀ ਨੇ ਕਿਹਾ ਕਿ ਬਿਲਕੁਲ ਇਹ ਲਾਸ਼ ਉਸ ਦੇ ਚਚੇਰੇ ਭਰਾ ਦੀ ਹੈ।  ਫੇਰ ਡੀਐਨਏ ਟੈਸਟ ਦੀ ਗੱਲ ਹੋਈ ਤਾਂ ਉਹ ਵੀ ਥਾਣੇ ਤੋਂ ਨਿਕਲ ਗਿਆ। 
ਹੁਣ ਪੁਲਿਸ ਮੈਡੀਕਲ ਕਾਲਜ ਤੋਂ ਧੜ ਦਾ ਡੀਐਨਏ ਟੈਸਟ ਕਰਾਏਗੀ। ਉਸ ਦੇ ਲਈ ਪੈਸਾ ਜਮ੍ਹਾਂ ਕਰਾਇਆ ਗਿਆ ਹੈ ਅਤੇ ਡੀਐਨਏ ਦਾ ਸੈਂਪਲ ਲੈ ਕੇ ਸੁਰੱਖਿਅਤ ਰਖਵਾ ਦਿੱਤਾ ਗਿਆ।

ਹੋਰ ਖਬਰਾਂ »