ਮਮਦੋਟ, 25 ਅਕਤੂਬਰ, (ਹ.ਬ.) : ਪਿੰਡ ਭਾਵੜਾ ਆਜਮ ਸ਼ਾਹ ਵਿਚ ਬੁਧਵਾਰ ਸਵੇਰੇ ਨੌਜਵਾਨ ਨੇ ਪਤਨੀ ਦੀ ਹੱÎਤਿਆ ਕਰਕੇ ਖੁਦ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਸਵਰਣ ਸਿੰਘ ਵਿਆਹੁਤਾ ਸੀ। ਉਸ ਦੇ ਦੋ ਬੇਟਾ-ਬੇਟੀ ਹਨ। ਸਵਰਣ ਸਿੰਘ ਝੋਨੇ ਦੀ ਕਟਾਈ ਦੇ ਕੰਮ ਤੋਂ ਵਿਹਲਾ ਹੋ ਕੇ ਚਾਰ ਦਿਨ ਪਹਿਲਾਂ ਹੀ ਘਰ ਆਇਆ ਸੀ। ਤਦ ਤੋਂ ਉਹ ਪ੍ਰੇਸ਼ਾਨ ਸੀ। ਕਿਸੇ ਨਾਲ ਗੱਲ ਵੀ ਘੱਟ ਹੀ ਕਰਦਾ ਸੀ। ਬਲਬੀਰ ਸਿੰਘ ਦੇ ਮੁਤਾਬਕ  ਬੁਧਵਾਰ ਸਵੇਰੇ ਸਵਰਣ ਸਿੰਘ ਨੇ ਪਾਠ ਕੀਤਾ ਅਤੇ ਮੈਨੂੰ ਵੀ ਉਠਾ ਕੇ  ਪਾਠ ਕਰਨ ਗੁਰਦੁਆਰਾ ਸਾਹਿਬ ਭੇਜ ਦਿੱਤਾ। ਬਾਅਦ ਵਿਚ ਉਨ੍ਹਾਂ ਫ਼ੋਨ ਆÎਇਆ ਕਿ ਘਰ ਵਿਚ ਉਸ ਦੇ ਬੇਟੇ ਸਵਰਣ ਸਿੰਘ ਨੇ ਅਪਣੀ ਪਤਨੀ ਪਰਮਜੀਤ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ ਅਤੇ ਘਰ ਤੋਂ ਭੱਜ ਗਿਆ ਹੈ।  ਉਨ੍ਹਾਂ ਨੇ ਪਿੰਡ ਵਾਸੀਆਂ ਦੇ ਨਾਲ ਸਵਰਣ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਘਰ ਦੇ ਕੋਲ ਖੇਤਾਂ ਵਿਚ ਸਵਰਣ ਸਿੰਘ ਦੀ ਲਾਸ਼  ਦਰੱਖਤ ਨਾਲ ਲਟਕਦੀ ਦੇਖੀ।  ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਵਰਣ ਸਿੰਘ ਕੁਝ ਸਾਲ ਪਹਿਲਾਂ ਪਿੰਡ ਵਿਚ ਪੀਰ ਬਾਬਾ ਦੀ ਚੌਂਕੀ ਲਾਉਂਦਾ ਸੀ। ਇਹ ਕੰਮ ਬਾਅਦ ਵਿਚ ਛੱਡ ਦਿੱਤਾ। ਇਸ ਤੋ ਬਾਅਦ ਉਹ ਕਾਫੀ ਡਿਪ੍ਰੈਸ਼ਨ ਵਿਚ ਚਲਾ ਗਿਆ। 

ਹੋਰ ਖਬਰਾਂ »