ਚੰਡੀਗੜ੍ਹ, 26 ਅਕਤੂਬਰ, (ਹ.ਬ.) : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਰਹੂਮ ਕੰਵਲਜੀਤ ਸਿੰਘ  ਦੇ ਪੁੱਤਰ ਅਤੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਦੇ ਖ਼ਿਲਾਫ਼ ਸੇਵਾ ਮੁਕਤ ਏਐਸਆਈ ਪ੍ਰਕਾਸ਼ ਚੰਦ ਨਾਲ ਮਾਰਕੁੱਟ ਕਰਨ ਦੇ ਮਾਮਲੇ ਵਿਚ ਦੋਸ਼ ਤੈਅ ਹੋ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਨੂੰ ਹੋਵੇਗੀ।
ਜ਼ਿਲ੍ਹਾ ਅਦਾਲਤ ਨੇ ਜਸਜੀਤ ਬੰਨੀ ਦੇ ਖ਼ਿਲਾਫ਼  ਵੱਖ ਵੱਖ ਧਾਰਾਵਾਂ ਹੇਠ ਦੋਸ਼ ਤੈਅ ਕੀਤੇ ਹਨ। 2016 ਦੇ ਇਸ ਮਾਮਲੇ ਵਿਚ ਐਫਆਈਆਰ ਦਰਜ ਹੋਣ ਦੇ ਲਗਭਗ ਦਸ ਮਹੀਨੇ ਬਾਅਦ ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਪੁਲਿਸ ਨੇ 50 ਪੰਨਿਆਂ ਦੇ ਚਾਲਾਨ ਵਿਚ ਸੱਤ ਗਵਾਹ ਬਣਾਏ ਸਨ। ਜਿਸ ਧਾਰਾਵਾਂ ਹੇਠ ਪੁਲਿਸ ਨੇ ਕੇਸ ਦਰਜ ਕੀਤਾ ਸੀ। ਉਹ ਸਾਰੀਆਂ ਧਾਰਾਵਾਂ ਜ਼ਮਾਨਤੀ ਹੈ, ਇਸ ਲਈ ਚਲਾਨ ਪੇਸ਼ ਹੁੰਦੇ ਹੀ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਸੀ। ਉਸ ਨੂੰ 30 ਹਜ਼ਾਰ ਰੁਪਏ ਜ਼ਮਾਨਤੀ ਹਲਫ਼ਨਾਮਾ ਭਰਨ ਦੇ ਨਾਲ ਜ਼ਮਾਨਤ ਮਿਲ ਗਈ ਸੀ।  ਨਵੰਬਰ 2016 ਵਿਚ ਜਸਜੀਤ ਬੰਨੀ ਨੇ ਸ਼ਰਾਬ ਦੇ ਨਸ਼ੇ ਵਿਚ ਪੰਜਾਬ ਪੁਲਿਸ ਦੇ ਸੇਵਾ ਮੁਕਤ ਏਐਸਆਈ ਪ੍ਰਕਾਸ਼ ਚੰਦ ਦੇ ਨਾਲ ਮਾਰਕੁੱਟ ਕੀਤੀ ਸੀ। ਪ੍ਰਕਾਸ਼ ਚੰਦ ਕਈ ਸਾਲ ਤੱਕ ਜਸਜੀਤ ਸਿੰਘ ਦੇ ਪਿਤਾ ਸਾਬਕਾ ਵਿੱਤ ਮੰਤਰੀ ਕੰਵਲਜੀਤ ਸਿੰਘ ਦੇ ਗਾਰਡ ਰਹੇ ਸਨ।  ਕੰਵਲਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਪ੍ਰਕਾਸ਼ ਚੰਦ ਉਨ੍ਹਾਂ ਦੀ ਪਤਨੀ ਦੇ ਸਮਰਥਕ ਦੇ ਤੌਰ 'ਤੇ ਕੰਮ ਕਰ ਰਹੇ ਸਨ। ਕੰਵਲਜੀਤ ਸਿੰਘ ਦੀ ਪਤਨੀ ਨੂੰ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਟਿਕਟ ਦਿੱਤਾ ਸੀ ਜਦ ਕਿ ਜਸਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਸਨ।  ਅਰਵਿੰਦ ਕੇਜਰੀਵਾਲ ਦੀ ਇੱਕ ਰੈਲੀ ਤੋਂ ਬਾਅਦ ਪ੍ਰਕਾਸ਼ ਚੰਦ ਸੈਕਟਰ 9 ਸਥਿਤ ਜਸਜੀਤ ਸਿੰਘ ਦੇ ਘਰ ਗਏ ਜਿੱਥੇ ਉਨ੍ਹਾਂ ਦਾ ਸਕੂਟਰ ਖੜ੍ਹਾ ਸੀ। ਇਸ ਤੋਂ ਬਾਅਦ ਜਸਜੀਤ ਸਿੰਘ ਉਥੇ ਨਸ਼ੇ ਵਿਚ ਟੱਲੀ ਹੋ ਕੇ ਆਇਆ ਅਤੇ ਬਹਿਸ ਕਰਨ ਲੱਗਾ। ਬਹਿਸ ਮਾਰਕੁੱਟ ਤੱਕ ਪਹੁੰਚ ਗਈ  ਸੀ ਜਿਸ ਵਿਚ ਪ੍ਰਕਾਸ਼ ਚੰਦ ਦੀ ਨਿੱਕ ਦੀ ਹੱਡੀ ਟੁੱਟਣ ਦੇ ਨਾਲ ਉਲ੍ਹਾਂ ਨੂੰ 20 ਟਾਂਕੇ ਵੀ ਲੱਗੇ ਸਨ। 

ਹੋਰ ਖਬਰਾਂ »