ਗੁਰੂਗਰਾਮ, ਚੰਡੀਗੜ੍ਹ, 29 ਅਕਤੂਬਰ, (ਹ.ਬ.) : ਅੰਸਲ ਵੈਲੀ ਵਿਊ ਸੁਸਾਇਟੀ ਵਿਚ ਕਰਵਾ ਚੌਥ ਦੀ ਰਾਤ Îਇੱਕ ਨਿੱਜੀ ਕੰਪਨੀ ਦੇ ਸਹਾਇਕ Îਨਿਦੇਸ਼ਕ ਵਿਕਰਮ ਨੇ ਪ੍ਰੇਮ ਸਬੰਧਾਂ ਦੇ ਚਲਦਿਆਂ ਪਤਨੀ ਨੂੰ 8ਵੀਂ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਕਾਰਨ ਇਸ ਦੀ ਮੌਤ ਹੋ ਗਈ। ਮ੍ਰਿਤਕਾ ਦੀਪਿਕਾ ਇੱਕ ਬੈਂਕ ਵਿਚ ਸਹਾਇਕ Îਨਿਦੇਸ਼ਕ ਸੀ।  ਪੁਲਿਸ ਨੇ ਉਸ ਦੇ ਪਤੀ ਦੇ ਬਿਆਨ 'ਤੇ ਪਤੀ ਅਤੇ ਉਸ ਦੀ ਪ੍ਰੇਮਿਕਾ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਕਰਵਾ ਚੌਥ ਵਾਲੀ ਰਾਤ ਪਤੀ-ਪਤਨੀ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਦੀਪਿਕਾ ਅੱਠਵੀਂ ਮੰਜ਼ਿਲ ਸਥਿਤ  ਫਲੈਟ ਦੀ ਬਾਲਕਨੀ ਵਿਚ ਚਲੀ ਗਈ। ਉਦੋਂ ਹੀ ਵਿਕਰਮ ਨੇ ਪਿੱਛੋਂ ਧੱਕਾ ਦੇ ਦਿੱਤਾ।  ਕਿਸੇ ਦੇ ਥੱਲੇ ਡਿੱਗਣ ਦੀ ਆਵਾਜ਼ ਸੁਣ ਕੇ ਸੁਸਾਇਟੀ ਦੇ ਲੋਕ  ਘਟਨਾ ਸਥਾਨ 'ਤੇ ਇਕੱਠੇ ਹੋ ਗਏ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਦੀਪਿਕਾ ਦੇ ਘਰ ਵਾਲਿਆਂ ਨੇ ਐਤਵਾਰ ਸਵੇਰੇ ਵਿਕਰਮ 'ਤੇ ਹੱÎਤਿਆ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਕਰਮ ਨੇ ਪ੍ਰੇਮ ਸਬੰਧਾਂ ਦੇ ਕਾਰਨ ਉਨ੍ਹਾਂ ਦੀ ਧੀ ਨੂੰ ਮਾਰਿਆ ਹੈ।  ਚੰਡੀਗੜ੍ਹ ਨਿਵਾਸੀ ਹਰੀਕਿਸ਼ਨ ਅਹੂਜਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੀਪਿਕਾ (32) ਇੰਡਸਇੰਡ ਬੈਂਕ ਵਿਚ ਸਹਾਇਕ ਨਿਦੇਸ਼ਕ ਸੀ। ਉਸ ਨੇ ਛੇ ਸਾਲ ਪਹਿਲਾਂ ਗੁਰੂਗਰਾਮ ਨਿਵਾਸੀ ਵਿਕਰਮ ਚੌਹਾਨ ਨਾਲ ਵਿਆਹ ਕੀਤਾ ਸੀ। ਵਿਕਰਮ ਸਕਾਈਲਾਰਕ ਕੰਪਨੀ ਵਿਚ ਸਹਾਇਕ ਨਿਦੇਸ਼ਕ ਹੈ। ਉਨ੍ਹਾਂ ਦੇ ਦੋ ਬੱਚੇ ਹਨ। 
ਦੀਪਿਕਾ ਦੇ ਘਰ ਵਾਲਿਆਂ ਨੇ ਦੱਸਿਆ ਕਿ ਵਿਕਰਮ ਦੀ ਦੋਸਤੀ ਸੁਸਾਇਟੀ ਵਿਚ ਰਹਿਣ ਵਾਲੀ ਮਹਿਲਾ ਨਾਲ ਹੋ ਗਈ। ਮਹਿਲਾ ਵੀ ਵਿਆਹੁਤਾ ਹੈ। ਇਸ ਦਾ ਵਿਰੋਧ ਕਰਨ 'ਤੇ ਵਿਕਰਮ ਅਤੇ ਦੀਪਿਕਾ ਵਿਚ ਤਣਾਅ ਰਹਿਣ ਲੱਗਾ। ਕਰੀਬ 5 ਮਹੀਨੇ ਪਹਿਲਾਂ ਦੀਪਿਕਾ ਨੇ ਬੇਟੇ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਵੀ ਦੋਵਾਂ ਵਿਚ ਝਗੜਾ ਘੱਟ ਨਹੀਂ ਹੋਇਆ। ਜਦ ਵੀ ਮਹਿਲਾ ਵਿਕਰਮ ਦੇ ਘਰ ਆਉਂਦੀ ਤਾਂ ਦੀਪਿਕਾ ਵਿਰੋਧ ਕਰਦੀ ਸੀ। ਇਸ 'ਤੇ ਵਿਕਰਮ ਮਹਿਲਾ ਦੋਸਤ ਦੇ ਘਰ ਚਲਾ ਜਾਂਦਾ ਸੀ।

ਹੋਰ ਖਬਰਾਂ »