ਡੇਰਾਬਸੀ, 29 ਅਕਤੂਬਰ, (ਹ.ਬ.) : ਪ੍ਰੀਤ ਨਗਰ ਕਲੌਨੀ ਵਿਚ ਕਰਵਾ ਚੌਕ ਦੇ ਦਿਨ ਦੁਪਹਿਰ ਵੇਲੇ ਵਿਆਹੁਤਾ ਨੇ ਪੱਖੇ ਨਾਲ ਫਾਹਾ  ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਸ਼ਨਾਖਤ 25 ਸਾਲਾ ਮਮਤਾ ਦੇ ਤੌਰ 'ਤੇ ਹੋਈ। ਸੁਸਾਈਡ ਨੋਟ ਵਿਚ ਮਮਤਾ ਨੇ ਖੁਦਕੁਸ਼ੀ ਦੇ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲਿਸ ਜਾਂਚ ਕਰ ਰਹੀ ਹੈ। ਮਮਤਾ ਪਿੰਡ ਕਲਰੇਹੜੀ, ਜ਼ਿਲ੍ਹਾ ਮੁਜਫਰਨਗਰ ਦੀ ਹੈ, ਜਦ ਕਿ ਉਸ ਦਾ ਪਤੀ ਵਰੁਣ ਸ਼ਾਮਲੀ, ਉਤਰ ਪ੍ਰਦੇਸ਼ ਦਾ ਹੈ। ਵਰੁਣ ਚੰਡੀਗੜ੍ਹ ਵਿਚ ਟੈਕਸੀ ਚਲਾਉਂਦਾ ਹੈ। ਉਨ੍ਹਾਂ ਦਾ ਛੋਟਾ ਬੇਟਾ ਵੀ ਹੈ।  ਪੁਲਿਸ ਨੇ ਦੱਸਿਆ ਕਿ ਵਰੁਣ ਕੰਮ 'ਤੇ ਗਿਆ ਹੋਇਆ ਸੀ।  ਇਸ ਦੌਰਾਨ ਗੁਆਂਢੀਆਂ ਨੇ ਦੱਸਿਆ ਕਿ ਮਮਤਾ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਥੱਲੇ ਉਤਾਰਿਆ। ਡੇਰਾਬਸੀ ਸਿਵਲ ਹਸਤਪਾਲ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।  ਕਮਰੋ ਤੋਂ ਸੁਸਾਈਡ ਨੋਟ ਮਿਲਿਆ ਜਿਸ ਵਿਚ ਲਿਖਿਆ ਕਿ ਮੈਂ ਅਪਣੀ ਮੌਤ ਦੀ ਖੁਦ ਜ਼ਿੰਮੇਵਾਰ ਹਾਂ।  ਪੁਲਿਸ ਅਨੁਸਾਰ ਕਰਵਾ ਚੌਥ ਵਾਲੇ ਦਿਨ ਮਮਤਾ ਨੇ ਅਜਿਹਾ ਕਿਉਂ ਕੀਤਾ, ਉਹ ਡਿਪ੍ਰੈਸ਼ਨ ਵਿਚ ਸੀ ਜਾਂ ਪਤੀ ਨਾਲ ਝਗੜਾ ਹੋਇਆ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। 

ਹੋਰ ਖਬਰਾਂ »