ਮੁੰਬਈ, 29 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਓਪਨਰ ਰੋਹਿਤ ਸ਼ਰਮਾ ਦੀਆਂ ਸ਼ਾਨਦਾਰ 162 ਦੌੜਾਂ ਅਤੇ ਅੰਬਾਤੀ ਰਾਯਡੂ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਚੌਥੇ ਇਕ ਦਿਨਾ ਕੌਮਾਂਤਰੀ ਮੈਚ ਵਿਚ ਵੈਸਟ ਇੰਡੀਜ਼ ਨੂੰ 224 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿਤਾ। ਮੁੰਬਈ ਦੇ ਬ੍ਰੈਬੌਰਨ ਸਟੇਡੀਅਮ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 377 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਮਹਿਮਾਨ ਟੀਮ ਸਿਰਫ਼ 153 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੇ ਨਾਲ ਹੀ ਭਾਰਤ ਨੇ ਲੜੀ ਵਿਚ 2-1 ਦੀ ਲੀਡ ਹਾਸਲ ਕਰ ਲਈ। 

ਹੋਰ ਖਬਰਾਂ »