ਜਲੰਧਰ,  2 ਨਵੰਬਰ, (ਹ.ਬ.) : ਐਲਪੀਯੂ ਨੇ ਵੀਰਵਾਰ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਉਂਦੇ ਹੋਏ ਵਰਲਡ ਬਿਗ ਭੰਗੜਾ ਡਾਂਸ ਕੀਤਾ। ਪੰਜਾਬ ਡੇਅ 'ਤੇ ਯੂਨੀਵਰਸਿਟੀ ਵਿਚ ਪੜ੍ਹ ਰਹੇ ਵਿਭਿੰਨ ਦੇਸ਼ਾਂ ਅਤੇ 29 ਰਾਜਾਂ ਦੇ 4411 ਵਿਦਿਆਰਥੀਆਂ ਨੇ ਇਕੱਠੇ ਭੰਗੜਾ  ਪਾਇਆ। ਵਿਦਿਆਰਥੀਆਂ ਨੇ 7 ਸਟੈਪਸ ਕੀਤੇ। ਮੁੰਡਿਆਂ ਨੇ ਕੁੜਤਾ ਪਜਾਮਾ ਤੇ ਕੁੜੀਆਂ ਨੇ ਦੁਪੱਟੇ ਦੇ ਨਾਲ ਸੂਟ-ਸਲਵਾਰ ਪਹਿਨੀ। ਇੰਗਲੈਂਡ ਦੇ 'ਢੋਲ ਕਿੰਗ' ਗੁਰਚਰਣ ਮੱਲ ਨੇ ਬੀਟਸ ਦੀ ਸਰੰਚਨਾ ਕੀਤੀ। 2011 ਵਿਚ ਗਿੰਨੀਜ਼ ਵਰਲਡ ਰਿਕਾਰਡ  2100 ਲੋਕਾਂ ਦੇ ਸਮੂਹਿਕ ਪ੍ਰਦਰਸ਼ਨ ਦਾ ਸੀ। Îਇੱਥੇ ਚਾਂਸਲਰ ਅਸ਼ੋਕ ਮਿੱਤਲ, ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਲੋਂ  ਸਵਪਨਿਲ ਡਾਂਗ੍ਰਿਕਲ, ਈਵੈਂਟ ਚੀਫ਼ ਕੋ ਆਰਡੀਨੇਟਰ ਅਤੇ ਇੰਗਲੈਂਡ ਦੀ ਵਰਲਡ ਭੰਗੜਾ ਐਸੋਸੀਏਸ਼ਨ ਦੇ ਹੈਡ ਤਿਰਲੋਚਨ ਸਿੰਘ ਬਿਲਗਾ ਮੌਜੂਦ ਰਹੇ।

ਹੋਰ ਖਬਰਾਂ »