ਨਵੀਂ ਦਿੱਲੀ, 5 ਨਵੰਬਰ, (ਹ.ਬ.) : ਦਿੱਲੀ ਵਿਚ ਐਤਵਾਰ ਨੂੰ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮਾਰੋਹ ਵਿਚ ਆਪ ਵਿਧਾਇਕਾਂ ਦੇ ਨਾਲ ਧੱਕਾ-ਮੁੱਕੀ ਵਿਚ ਉਲਝੇ ਦਿੱਲੀ ਭਾਜਪਾ Îਇਕਾਈ ਦੇ ਮੁਖੀ ਮਨੋਜ ਤਿਵਾੜੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਆਪ ਦੇ ਇੱਕ ਵਿਧਾਇਕ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਵੀ ਉਨ੍ਹਾਂ ਦੇ ਨਾਲ ਧੱਕਾ-ਮੁੱਕੀ  ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਹੋ ਗਈ ਹੈ। ਇਸ ਖੇਤਰ ਦੇ ਡੀਸੀਪੀ ਕਹਿ ਰਹੇ ਹਨ ਕਿ ਕੁਝ ਆਪ ਵਰਕਰ ਜ਼ਖਮੀ ਹੋ ਗਏ। ਮੈਂ ਉਨ੍ਹਾਂ ਸਿਰਫ ਚਾਰ ਦਿਨ ਵਿਚ ਦਿਖਾਵਾਂਗਾ ਕਿ ਪੁਲਿਸ ਨੇ ਕੀ ਕੀਤਾ ਹੈ। ਭਾਜਪਾ ਨੇਤਾ ਅਤੇ ਉਨ੍ਹਾਂ ਦੇ ਸਮਰਥਕ ਉਦਘਾਟਨ ਸਮਾਰੋਹ  ਵਾਲੀ ਥਾਂ 'ਤੇ ਪੁੱਜੇ ਸੀ। ਪ੍ਰਦਰਸ਼ਨ ਦੇ ਸਮੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਥੇ ਹਾਜ਼ਰ ਨਹੀਂ ਸਨ। ਪਾਰਟੀ ਨੇ Îਇੱਕ ਬਿਆਨ ਵਿਚ ਕਿਹਾ ਕਿ ਆਪ ਵਿਧਾਇਕ ਅਮਾਨਤੁੱਲਾ ਖਾਨ ਨੇ ਦਿੱਲੀ ਭਾਜਪਾ ਪ੍ਰਧਾਨ  'ਤੇ ਹਮਲਾ ਕੀਤਾ। ਖਾਨ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਹੋਰ ਖਬਰਾਂ »