ਚੰਡੀਗੜ੍ਹ, 5 ਨਵੰਬਰ, (ਹ.ਬ.) : ਪੰਜਾਬ ਦੀ ਸਰਹੱਦ ਵਿਚ ਦਾਖ਼ਲ ਹੋ ਕੇ ਦੀਵਾਲੀ 'ਤੇ ਅੱਤਵਾਦੀ ਦੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਨਪੁਟ ਚੰਡੀਗੜ੍ਹ ਪੁਲਿਸ ਨੂੰ ਮਿਲੇ ਹਨ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੀ ਹਾਈ ਅਲਰਟ ਹੋ ਗਈ ਹੈ। ਵਿਭਾਗੀ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਚੌਕਸੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੋਹਾਲੀ-ਪੰਚਕੂਲਾ ਦੀ ਸਰਹੱਦਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।  ਸੀਸੀਟੀਵੀ ਕੈਮਰਿਆਂ ਵਿਚ ਕੈਦ ਫੁਟੇਜ ਦੀ ਮਾਨੀਟਰਿੰਗ ਕਰਨ ਦੇ ਲਈ ਹੋਰ ਪੁਲਿਸ ਮੁਲਾਜ਼ਮਾਂ ਨੂੰ ਹੋਟਲ, ਧਰਮਸ਼ਾਲਾਵਾਂ, ਗੈਸਟ ਹਾਊਸ ਅਤੇ ਹੋਰ ਜਗ੍ਹਾ 'ਤੇ ਰਿਕਾਰਡ ਦੀ ਜਾਂਚ ਦੇ Îਨਿਰਦੇਸ਼ ਦਿੱਤੇ ਗਏ ਹਨ। ਦੱਸ ਦੇਈਏ ਕਿ ਸੈਨਾ ਮੁਖੀ ਨੇ ਵੀ ਸ਼ੱਕ ਜਤਾਇਆ ਕਿ ਤਿਉਹਾਰਾਂ ਦੇ ਸਮੇਂ ਅੱਤਵਾਦੀ ਪੰਜਾਬ ਵਿਚ ਵੱਡੀ ਵਾਰਦਾਤ ਕਰਨ ਦੀ ਤਾਕ ਵਿਚ ਹਨ। ਇਸ ਦੇ ਬਾਅਦ ਤੋਂ ਪੰਜਾਬ ਪੁਲਿਸ ਵਿਭਾਗ ਵੀ ਅਲਰਟ ਹੋ ਗਈ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ, ਆਈਜੀਪੀ ਅਤੇ ਡੀਜੀਪੀ ਨੇ ਇੰਟੈਲੀਜੈਂਸ ਵਿੰਗ ਅਤੇ ਹੋਰਾਂ ਦੀ ਸਾਰੇ ਸਰੋਤਾਂ ਜ਼ਰੀਏ ਜਾਣਕਾਰੀ ਜੁਟਾਉਣ ਦੇ Îਨਿਰਦੇਸ਼ ਦਿੱਤੇ ਹਨ। ਇਸੇ ਤਰਜ 'ਤੇ ਯੂਟੀ ਪੁਲਿਸ ਵੀ ਬਾਹਰੀ ਸਰਹੱਦਾਂ ਤੋਂ ਲੈ ਕੇ ਹਰ ਉਸ ਸੰਭਵ ਕੋਸ਼ਿਸ ਵਿਚ ਲੱਗੀ ਹੈ ਜਿਸ ਨਾਲ ਕਿਸੇ ਵੀ ਹੋਣ ਵਾਲੀ ਘਟਨਾ ਨੂੰ ਟਾਲਿਆ ਜਾ ਸਕੇ। 

ਹੋਰ ਖਬਰਾਂ »