ਸੋਨੀਪਤ, 5 ਨਵੰਬਰ, (ਹ.ਬ.) : ਹਰਿਆਣਾ ਦੇ ਸੋਨੀਪਤ 'ਚ ਭਿਆਨਕ ਸੜਕ ਹਾਦਸੇ ਵਿਚ 12 ਲੋਕਾਂ ਦੀ ਮੌਤ ਹੋ ਗਈ। ਜਦ ਕਿ 7 ਲੋਕ ਬੁਰੀ ਤਰ੍ਹਾ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜ਼ਖ਼ਮੀਆਂ ਵਿਚ ਕਈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇੱਕ ਟਰੱਕ ਗਲਤ ਦਿਸ਼ਾ ਤੋਂ ਆ ਰਿਹਾ ਸੀ ਜਿਸ ਨੇ ਇੱਕ ਕਾਰ ਅਤੇ ਦੋ ਬਾਈਕ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ। ਇਸ ਹਾਦਸੇ ਤੋਂ ਬਾਅਦ Îਇੱਥੇ  ਕੋਹਰਾਮ ਮਚ ਗਿਆ।  ਇਸ ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਜਾਣਕਾਰੀ ਮੁਤਾਬਕ ਇਹ ਹਾਦਸਾ ਗੋਹਾਨਾ-ਪਾਣੀਪਤ ਨੈਸ਼ਨਲ ਹਾਈਵੇ 'ਤੇ ਮੁੰਡਲਾਨਾ ਪਿੰਡ ਦੇ ਕੋਲ ਦੇਰ ਸ਼ਾਮ ਨੂੰ ਵਾਪਰਿਆ। ਇੱਕ ਕਰੂਜ਼ਰ ਗੱਡੀ ਭਰੀਆਂ ਹੋਈਆਂ ਸਵਾਰੀਆਂ ਨਾਲ ਹਾਈਵੇ 'ਤੇ ਜਾ ਰਹੀ ਸੀ। ਮੁੰਡਲਾਨਾ ਪਿੰਡ ਦੇ ਕੋਲ ਸੜਕ ਦੇ ਦੂਜੇ ਪਾਸੇ ਤੋਂ ਇੱਕ ਟਰੱਕ ਬੇਕਾਬੂ ਹੋ ਗਿਆ। ਇਸ ਤੋਂ ਬਾਅਦ ਟਰੱਕ ਡਿਵਾਈਡਰ ਤੋੜਦਾ ਹੋਇਆ ਸੜਕ ਦੇ ਇਸ ਪਾਸੇ ਆ ਗਿਆ ਅਤੇ ਸਵਾਰੀਆਂ ਨਾਲ ਭਰੀ ਗੱਡੀ ਦੇ ਉਪਰ ਚੜ੍ਹ ਗਿਆ। ਇਸ ਦੀ ਲਪੇਟ ਵਿਚ ਪਿੱਛੇ ਤੋਂ ਆ ਰਹੀ ਦੋ ਬਾਈਕ ਵੀ ਆ ਗਈ। ਫਿਲਹਾਲ ਜਖ਼ਮੀਆਂ ਨੂੰ ਖਾਨਪੁਰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦੀ ਜਾਂਚ ਜਾਰੀ ਹੈ।

ਹੋਰ ਖਬਰਾਂ »