ਲੰਡਨ, 5 ਨਵੰਬਰ, (ਹ.ਬ.) : ਦੱਖਣੀ Îਇੰਗਲੈਂਡ ਵਿਚ ਆਧੁਨਿਕ ਤਰ੍ਹਾਂ ਦੀ ਗੁਲਾਮੀ ਕਰਾਉਣ ਦੇ ਦੋਸ਼ ਵਿਚ  ਪੰਜਾਬੀ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਜੋੜੇ 'ਤੇ ਪੋਲੈਂਡ ਦੇ ਇੱਕ ਬਿਲਡਰ ਨੂੰ ਚਾਰ ਸਾਲ ਤੱਕ ਅਪਣੇ ਬਗੀਚੇ ਦੇ ਸ਼ੈੱਡ ਵਿਚ ਰੱਖਣ ਦਾ ਦੋਸ਼ ਹੈ। ਹਫ਼ਤੇ ਦੇ ਸ਼ੁਰੂ ਵਿਚ ਬ੍ਰਿਟੇਨ ਦੇ 'ਗੈਂਗਮਾਸਟਰਸ ਐਂਡ ਲੇਬਰ ਐਬਿਊਜ਼ ਅਥਾਰਿਟੀ' (ਜੀਐਲਏਏ) ਨੇ ਪਲਵਿੰਦਰ ਅਤੇ ਪ੍ਰੀਤਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਉਮਰ 55 ਸਾਲ ਦੇ ਆਸ ਪਾਸ ਹੈ। ਜੀਐਲਏਏ ਨੇ ਇੰਗਲੈਂਡ ਦੇ ਦੱਖਣੀ ਤਟ 'ਤੇ ਸਾਊਥੈਂਪਟਨ  ਦੇ ਕੋਲ ਚਿਲਵਰਥ ਇਲਾਕੇ ਵਿਚ ਸਥਿਤ ਉਨ੍ਹਾਂ ਦੇ ਘਰ 'ਤੇ ਛਾਪਾ ਮਾਰਿਆ ਸੀ। ਜੀਐਲਏਏ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਊਥੈਂਪਟਨ ਦੇ ਇੱਕ ਸਿਹਤ ਕੇਂਦਰ ਵਿਚ ਪੋਲੈਂਡ ਦੇ ਵਿਅਕਤੀ ਨੇ ਸਟਾਫ਼ ਨੂੰ ਕਿਹਾ ਕਿ ਉਸ ਨੂੰ ਇੱਕ ਥਾਂ 'ਤੇ ਖਾਣ ਦੇ ਬਦਲੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਹੈ। ਜੀਐਲਏਏ ਦੇ ਸੀਨੀਅਰ ਜਾਂਚ ਅਧਿਕਾਰੀ ਟੌਨੀ ਬਾਇਰਨ ਨੇ ਕਿਹਾ ਕਿ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਅਤੇ ਕੁਝ ਸਬੂਤਾਂ ਨੂੰ ਕਬਜ਼ਾ ਵਿਚ ਲੈ ਲਿਆ ਜੋ ਜਾਂਚ ਦੇ ਲਈ ਅਹਿਮ ਹਨ। 
 

ਹੋਰ ਖਬਰਾਂ »