ਵਾਸ਼ਿੰਗਟਨ, 5 ਨਵੰਬਰ, (ਹ.ਬ.) : ਅਮਰੀਕਾ ਵਲੋਂ ਈਰਾਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਅੱਜ ਤੋਂ ਲਾਗੂ ਹੋ ਗਈਆਂ। ਈਰਾਨ ਕੋਲੋਂ ਪਰਮਾਣੂ ਸਮਝੌਤੇ ਤੋਂ ਅਲੱਗ ਹੋਣ ਤੋਂ ਬਾਅਦ ਟਰੰਪ  ਪ੍ਰਸ਼ਾਸਨ ਦਾ ਰਵੱਈਆ ਈਰਾਨ ਨੂੰ ਲੈ ਕੇ ਕਾਫੀ ਸਖ਼ਤ ਹੈ। ਅਮਰੀਕਾ ਦੇ ਪੱਛਮੀ ਏਸ਼ੀਅਈ ਅਤੇ Îਇਸਲਾਮਿਕ ਦੇਸ਼ਾਂ ਨੂੰ ਵੀ ਈਰਾਨ ਨਾਲ ਵਪਾਰ  ਸਮਝੌਤਾ ਨਹੀਂ ਕਰਨ ਦੀ ਧਮਕੀ ਦਿੱਤੀ ਹੈ।  ਪੱਛਮੀ ਏਸ਼ੀਆਈ ਦੇਸ਼ਾਂ ਨੂੰ ਈਰਾਨ ਦਾ ਸਾਥ ਦੇਣ 'ਤੇ ਬੁਰੇ ਅੰਜਾਮ ਭੁਗਤਣ ਦੀ ਗੱਲ ਟਰੰਪ ਕਈ ਵਾਰ ਕਰ ਚੁੱਕੇ ਹਨ।
ਈਰਾਨ ਵਿਚ ਅਮਰੀਕੀ ਪਾਬੰਦੀਆਂ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਬਾਜ਼ਾਰ ਵਿਚ ਬਹੁਤ ਸਾਰਾ ਜ਼ਰੂਰੀ ਸਮਾਨ ਮਹਿੰਗਾ ਹੋ ਗਿਆ ਹੈ। ਜੀਵਨ ਰੱਖਿਅਕ ਦਵਾਈਆਂ ਵੀ ਨਹੀਂ ਮਿਲ ਰਹੀਆਂ ਹਨ। 
ਸਾਬਕਾ ਅਮਰੀਕੀ  ਰਾਸ਼ਟਰਪਤੀ ਬਰਾਕ ਓਬਾਮਾ ਦੇ ਆਖਰੀ ਕਾਰਜਕਾਲ ਵਿਚ ਅਮਰੀਕਾ ਅਤੇ ਈਰਾਨ ਦੇ ਵਿਚ ਇਹ ਪਰਮਾਣੂ ਸਮਝੌਤਾ ਹੋਇਆ ਸੀ।  ਇਸ ਸਮਝੌਤੇ ਵਿਚ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਜਿਵੇਂ ਚੀਨ, ਫਰਾਂਸ, Îਇੰਗਲੈਂਡ ਅਤੇ ਰੂਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਅਸਥਾਈ ਮੈਂਬਰ ਜਰਮਨੀ ਵੀ ਇਸ ਸਮਝੌਤੇ ਵਿਚ ਸਹਿਯੋਗੀ ਹੈ। ਓਬਾਮਾ ਪ੍ਰਸ਼ਾਸਨ ਨੇ 2015 ਵਿਚ ਈਰਾਨ ਦੇ ਨਾਲ ਇਹ ਸਮਝੌਤਾ ਕੀਤਾ ਸੀ।
ਅਮਰੀਕੀ ਰਾਸ਼ਟਰਪਤੀ ਟਰੰਪ ਓਬਾਮਾ ਪ੍ਰਸ਼ਾਸਨ ਦੇ ਹਰ ਫ਼ੈਸਲੇ ਨੂੰ ਬਦਲਣ ਦੀ ਹੜਬੜੀ ਵਿਚ ਨਜ਼ਰ ਆ ਰਹੇ ਹਨ। ਨਾਫਟਾ, ਓਬਾਮਾਕੇਅਰ ਅਤੇ ਪੈਰਿਸ ਪੌਣ ਪਾਣੀ ਸਮਝੌਤਾ ਦੀ ਤਰ੍ਹਾਂ ਹੀ ਟਰੰਪ ਨੇ ਈਰਾਨ 'ਤੇ ਨਵੀਂ ਪਾਬੰਦੀਆਂ ਲਗਾਈਆਂ। ਪਰਮਾਣੂ ਸਮਝੌਤੇ ਦੇ ਬਾਅਦ ਤੋਂ ਈਰਾਨ 'ਤੇ ਇਸ ਤਰ੍ਹਾਂ ਦੀ ਪਾਬੰਦੀਆਂ ਹਟਾ ਦਿੱਤੀਆਂ ਸਨ। ਓਬਾਮਾ ਪ੍ਰਸ਼ਾਸਨ ਨੇ ਈਰਾਨ 'ਤੇ ਲਗਾਈ ਪਾਬੰਦੀਆਂ ਵਿਚ ਛੋਟ ਦਿੰਦੇ ਹੋਏ ਖੁਰਾਕ ਅਤੇ ਦਵਾਈਆਂ ਦੇ ਖੇਤਰ ਵਿਚ ਵਪਾਰ ਦੀ ਆਗਿਆ ਦਿੱਤੀ ਸੀ।

ਹੋਰ ਖਬਰਾਂ »