ਪਟਿਆਲਾ, 5 ਨਵੰਬਰ, (ਹ.ਬ.) : ਪਟਿਆਲਾ ਪੁਲਿਸ ਵਲੋਂ ਹਾਲ ਹੀ ਵਿਚ ਫੜੇ ਗਏ ਖਾਲਿਸਤਾਨ ਗਦਰ ਫੋਰਸ ਨਾਲ ਸਬੰਧਤ ਸ਼ਬਨਮਦੀਪ ਸਿੰਘ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਹਰਿਆਣਾ ਵਿਚ ਛਾਪਾ ਮਾਰਿਆ। ਇਸ ਦੌਰਾਨ ਖਾਲਿਸਤਾਨ  ਗਦਰ ਫੋਰਸ ਦੇ  ਲੈਟਰ ਪੈਡ ਅਤੇ ਸਟਿੱਕਰ ਛਾਪਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਹਰਿਆਣਾ ਦੇ ਚੀਕਾ ਵਿਚ ਕਾਂਗੜਾ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਰਮੇਸ਼ ਕੁਮਾਰ ਅਤੇ ਮਾਲਕ ਸੇਵਾ ਪੇਂਟਰ ਦੇ ਵਿਨੋਦ ਕੁਮਾਰ ਦੇ ਰੂਪ ਵਿਚ ਹੋਈ ਹੈ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਮੇਸ਼ ਕੁਮਾਰ ਨੇ ਸ਼ਬਨਮਦੀਪ ਸਿੰਘ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ ਪੈਡ ਛਾਪ ਕੇ ਦਿੱਤੇ ਸਨ ਜਦ ਕਿ  ਮੁਲਜ਼ਮ ਵਿਨੋਦ ਕੁਮਾਰ ਨੇ ਖਾਲਿਸਤਾਨ ਗਦਰ ਫੋਰਸ ਦੇ ਲੋਗੋ ਬਣਾ ਕੇ ਦਿੱਤੇ ਸਨ। ਜਿਨ੍ਹਾਂ ਦੇ ਕੰਪਿਊਟਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਰਮੇਸ਼ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। 

ਹੋਰ ਖਬਰਾਂ »