ਲਖਨਊ, 5 ਨਵੰਬਰ, (ਹ.ਬ.) : ਉਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਵਿਚੋਂ ਅੱਤਵਾਦ ਰੋਕੂ ਦੋਸਤੇ (ਏਟੀਐਸ) ਨੇ ÎਿÂੱਕ 18 ਸਾਲ ਦੇ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ ਕਿਹਾ ਕਿ ਨੌਜਵਾਨ ਨੂੰ ਅਮਰੀਕਾ ਸਥਿਤ ਮਿਆਮੀ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦੇਣ ਦੀ ਫੋਨ ਕਾਲ ਕਰਨ ਦੇ ਲਈ ਹਿਰਾਸਤ ਵਿਚ ਲਿਆ ਗਿਆ ਹੈ। ਏਟੀਐਸ ਮੁਖੀ ਅਸੀਮ ਅਰੁਣ ਨੇ ਕਿਹਾ ਕਿ ਸਾਨੂੰ ਅਪਣੀ ਇੱਕ ਸਹਿਯੋਗੀ ਏਜੰਸੀ ਤੋਂ ਸੂਚਨਾ ਮਿਲੀ ਸੀ ਕਿ ਕੋਈ ਮਿਆਮੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵਾਰ ਵਾਰ ਫੋਨ ਕਰ ਰਿਹਾ ਹੈ ਅਤੇ ਉਨ੍ਹਾਂ ਏਕੇ 47 ਅਤੇ ਗਰੇਨੇਡ ਹਮਲੇ ਦੀ ਧਮਕੀ ਦੇ ਰਿਹਾ ਹੈ।
ਫੋਨ 'ਤੇ ਉਸ ਨੇ ਕਿਹਾ ਕਿ ਉਹ ਬੁਲਟ ਪਰੂਫ ਜੈਕਟ ਦੇ ਨਾਲ ਆਵੇਗਾ ਅਤੇ ਹਵਾਈ ਅੱਡੇ 'ਤੇ ਕਤਲੇਆਮ ਨੂੰ ਅੰਜਾਮ ਦੇਵੇਗਾ।  ਮੁਲਜ਼ਮ ਇਹ ਕਾਲ ਵੀਓਆਈਪੀ ਦੇ ਜ਼ਰੀਏ ਕਰ ਰਿਹਾ ਸੀ ਅਤੇ ਏਟੀਐਸ ਨੇ ਆਈਪੀ ਅਡਰੈਸ ਦਾ ਪਤਾ ਲਗਾ ਲਿਆ। ਪੁਛਗਿੱਛ ਦੌਰਾਨ ਉਸ ਨੇ ਅਪਣਾ ਗੁਨਾਹ ਕਬੂਲ ਲਿਆ।
ਮੁਲਜ਼ਮ ਨੇ ਕਿਹਾ ਕਿ ਉਸ ਨੇ ਇਹ ਕਾਲ ਐਫਬੀਆਈ ਦਾ ਧਿਆਨ ਆਕਰਸ਼ਿਤ ਕਰਨ ਦੇ ਲਈ ਕੀਤੀ ਸੀ, ਜੋ ਇੱਕ ਧੋਖੇਬਾਜ਼ ਨਾਲ ਬਦਲਾ ਲੈਣ ਵਿਚ ਉਸ ਦੀ ਮਦਦ ਕਰਦੀ। ਧੋਖੇਬਾਜ਼ ਨੇ ਬਿਟਕੋਈਨ ਦੇ ਜ਼ਰੀਏ ਲੁਭਾ ਕੇ ਉਸ ਕੋਲੋਂ 70 ਹਜ਼ਾਰ ਰੁਪਏ ਠੱਗੇ ਸਨ। 
ਇਕ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼ ਇਕ ਐਫਆਈਆਰ ਦਰਜ ਕਰ ਲਈ ਹੈ। ਉਸ ਦਾ ਫੋਨ ਅਤੇ ਲੈਪਟਾਪ ਜ਼ਬਤ ਕਰ ਲਿਆ ਗਿਆ ਹੈ। ਉਸ ਦੇ ਖ਼ਿਲਾਫ਼ ਦੋਸ਼ ਪੱਤਰ ਦਾਇਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।  ਏਟੀਐਸ ਨੇ ਘਰ ਵਾਲਿਆਂ ਦੇ ਲਈ ÎÎਇਕ ਐਡਵਾਈਜਰੀ ਜਾਰੀ ਕਰਕੇ ਉਨ੍ਹਾਂ  ਅਪਣੇ ਬੱਚਿਆਂ ਦੁਆਰਾ ਜਾਰੀ ਕੀਤੀ ਜਾ ਰਹੀ Îਇੰਟਰਨੈਟ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ।

ਹੋਰ ਖਬਰਾਂ »