ਯੂਏਈ ਵਿਚ ਅਪਣਾ ਨਵਾਂ ਬੇਸ ਤਿਆਰ ਕੀਤਾ
ਨਵੀਂ ਦਿੱਲੀ, 6 ਨਵੰਬਰ, (ਹ.ਬ.) : ਖਾਲਿਸਤਾਨੀ ਹਮਾਇਤੀ ਖਾੜਕੂ ਭਾਰਤ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ। 'ਜ਼ੀ ਨਿਊਜ਼' ਦੀ  ਵੈਬਸਾਈਟ ਅਨੁਸਾਰ ਐਨਆਈਏ ਦੇ ਸੂਤਰਾਂ ਨੇ ਦੱਸਿਆ ਕਿ ਖਾਲਿਸਤਾਨੀ ਹਮਾਇਤੀ ਇੱਕ ਵਾਰ ਮੁੜ ਤੋਂ ਭਾਰਤ ਨੂੰ ਪ੍ਰੇਸ਼ਾਨ ਕਰਨ ਦੀ ਜੁਗਤ ਬਣਾ ਰਹੇ ਹਨ। ਖਾਲਿਸਤਾਨ ਹਮਾਇਤੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਯੂਏਈ ਵਿਚ ਅਪਣਾ ਨਵਾਂ ਬੇਸ ਤਿਆਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਖਾੜਕੂ ਪੰਜਾਬ ਵਿਚ ਵੱਡਾ ਹਮਲਾ ਕਰ ਸਕਦੇ ਹਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ  ਕਿ ਯੂਏਈ ਦੇ Îਇੱਕ ਸ਼ੂਟਿੰਗ ਕਲੱਬ ਵਿਚ ਖਾਲਿਸਤਾਨ ਖਾੜਕੂਆਂ ਵਲੋਂ ਪੰਜਾਬ ਵਿਚ ਹਿੰਸਾ ਫੈਲਾਉਣ ਦੇ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। 
ਯੂਏਈ ਦੇ ਸ਼ੂਟਿੰਗ ਕਲੱਬ ਅਤੇ ਪੰਜਾਬ ਵਿਚ ਫੜੇ ਗਏ ਖਾੜਕੂਆਂ ਦੇ ਵਿਚ ਲਿੰਕ ਦਾ ਪਤਾ ਚਲਿਆ ਹੈ। ਪੰਜਾਬ ਦੇ ਕ੍ਰਿਮੀਨਲ ਨੂੰ ਯੂਏਈ ਦੇ ਇਸ ਕਲੱਬ ਦੇ ਜ਼ਰੀਏ ਫੰਡਿੰਗ  ਵੀ ਕੀਤੀ ਗਈ, ਜਿਸ ਨਾਲ ਪੰਜਾਬ ਵਿਚ ਦੂਜੇ ਧਰਮਾਂ  ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਹੈ।
ਪਿਛਲੇ ਦਿਨੀਂ ਜਾਂਚ ਏਜੰਸੀ ਐਨਆਈਏ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਸੀ ਕਿ ਪਾਕਿਸਤਾਨ ਖਾਲਿਸਤਾਨ ਹਮਾਇਤੀਆਂ ਦੀ ਮਦਦ ਕਰ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ  ਦੱਸਿਆ ਗਿਆ ਸੀ ਕਿ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਖਾਲਿਸਤਾਨ ਹਮਾਇਤੀਆਂ ਨੂੰ ਕਈ ਤਰ੍ਹਾ ਨਾਲ ਮਦਦ ਕਰ ਰਿਹਾ ਹੈ। ਇਹ ਵੀ ਭਰੋਸਾ ਦੇ ਰਿਹਾ ਹੈ ਕਿ ਉਹ ਜੇਕਰ ਭਾਰਤ ਦੇ ਖ਼ਿਲਾਫ਼ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਤਾਂ ਉਹ ਉਨ੍ਹਾਂ ਦੀ ਪੂਰੀ ਮਦਦ ਕਰਨਗੇ।
ਪਾਕਿਸਤਾਨ, ਭਾਰਤ ਨੂੰ ਅਸ਼ਾਂਤ ਕਰਨ ਦੇ ਲਈ ਖਾੜਕੂ ਸੰਗਠਨ ਲਸ਼ਕਰ ਏ ਤਾਇਬਾ ਦੀ ਵੀ ਮਦਦ ਕਰ ਰਿਹਾ ਹੈ। ਖੁਫ਼ੀਆ ਏਜੰਸੀਆਂ ਮੁਤਾਬਕ ਲਸ਼ਕਰ ਏ ਤਾਇਬਾ ਨੇ ਨੇਪਾਲ ਵਿਚ ਅਪਣਾ ਬੇਸ ਬਣਾ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕੰਮ ਵਿਚ ਪਾਕਿਸਤਾਨ ਹਾਈ ਕਮਿਸ਼ਨ ਲਸ਼ਕਰ ਦੀ ਮਦਦ ਕਰ ਰਿਹਾ ਹੈ।  ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਖਾੜਕੁਆਂ ਦੀ ਬਹਾਲੀ ਵਿਚ ਵੀ ਮਦਦ ਕਰ ਰਿਹਾ ਹੈ।

ਹੋਰ ਖਬਰਾਂ »