ਕਿਹਾ, ਮੇਰੀ ਮੰਗਣੀ ਹੋਈ ਹੈ ਮੈਂ ਹੀ ਕਰਾਂਗੀ ਵਿਆਹ
ਮਾਹਿਲਪੁਰ, 6 ਨਵੰਬਰ, (ਹ.ਬ.) : ਚੱਬੇਵਾਲ ਦੇ ਪਿੰਡ ਬਾਹੋਵਾਲ ਉਸ ਸਮੇਂ ਵਿਆਹ ਦੀ ਖੁਸ਼ੀਆਂ ਮਾਤਮ ਵਿਚ ਬਦਲ ਗਈਆ ਜਦ ਇਟਲੀ ਤੋਂ ਵਿਆਹ ਦੇ ਲਈ ਆ ਰਹੇ ਲਾੜੇ ਦਾ ਪਿੰਡ ਨੰਗਲ ਖਿਡਾਰਿਆਂ ਵਿਚ ਇੱਕ ਹੋਰ ਲੜਕੀ ਨੇ ਅਗਵਾ ਕਰ ਲਿਆ। ਲੜਕੀ ਵਾਲਿਆਂ ਨੂੰ ਇਸ ਗੱਲ ਦਾ ਪਤਾ ਤਦ ਚਲਿਆ ਜਦ ਬਰਾਤ ਬਾਹੋਵਾਲ ਨਹੀਂ ਪੁੱਜੀ ਅਤੇ ਮੁੰਡੇ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਪੂਰੀ ਗੱਲ ਦੱਸੀ। ਦੂਜੇ ਪਾਸੇ ਅਗਵਾ ਕਰਨ ਵਾਲੀ  ਦੂਜੀ ਲੜਕੀ ਦਾ ਕਹਿਣਾ ਹੈ ਕਿ ਉਸ ਦੀ ਮੰਗਣੀ ਪਹਿਲਾਂ ਹੀ ਮੁੰਡੇ ਨਾਲ ਹੋ ਚੁੱਕੀ ਸੀ। ਇਸ ਲਈ ਉਹ ਉਸ ਨਾਲ ਵਿਆਹ ਕਰੇਗੀ। ਇਧਰ, ਬਾਹੋਵਾਲ ਵਿਚ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਅਪਣੀ ਵੱਡੀ ਬੇਟੀ ਦਾ ਰਿਸ਼ਤਾ ਉਕਤ ਮੁੰਡੇ ਨਾਲ ਕੀਤਾ ਹੋਇਆ ਸੀ ਅਤੇ ਚਾਰ ਸਾਲ ਤੋਂ ਰਿਸ਼ਤੇ ਦੀ ਗੱਲ ਚਲ ਰਹੀ ਸੀ। ਫਿਲਹਾਲ ਲੜਕੀ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਕਿਹੜਾ ਸਹੀ ਬੋਲ ਰਿਹਾ ਹੈ ਕੌਣ ਝੂਠ ਇਹ ਤਾਂ ਪੁਲਿਸ ਦੀ ਜਾਂਚ ਵਿਚ ਪਤਾ ਚੱਲੇਗਾ। ਫਿਲਹਾਲ ਪੂਰਾ ਮਾਮਲਾ 2000 ਵਿਚ ਆਈ ਸਲਮਾਨ ਖਾਨ ਦੀ ਫ਼ਿਲਮ 'ਦੁਲਹਨ ਹਮ ਲੇ ਜਾਏਂਗੇ' ਦੀ ਤਰਜ 'ਤੇ ਬਣ ਗਿਆ ਹੈ। ਇਸ ਵਿਚ ਦੁਲਹਨ ਨਹੀਂ ਬਲਕਿ ਦੁਲ੍ਹਾ ਹਮ ਲੇ ਜਾਏਂਗੇ... ਕਹਿਣਾ ਹੋਵੇਗਾ।
ਚੱਬੇਵਾਲ ਥਾਣੇ ਵਿਚ ਪੁਲਿਸ ਨੂੰ ਦਿੱਤੇ ਬਿਆਨ ਵਿਚ ਬਾਹੋਵਾਲ ਦੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਤੇ ਉਸ ਦੀ ਤਿੰਨ ਲੜਕੀਆਂ ਹਨ।  ਵੱਡੀ ਬੇਟੀ ਸੁਮਨ ਬਾਲਾ ਦਾ ਮਾਹਿਲਪੁਰ ਠੀਂਡਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਹਨੀ ਨਾਲ ਤੈਅ  ਹੋ ਗਿਆ। ਹਨੀ, ਇਟਲੀ ਵਿਚ ਰਹਿੰਦਾ ਹੈ। ਉਹ ਚਾਰ ਸਾਲ ਤੋਂ ਬੇਟੀ  ਦੇ ਨਾਲ ਫੋਨ 'ਤੇ ਸੰਪਰਕ ਵਿਚ ਸੀ। ਵਿਆਹ ਦੀ ਤਰੀਕ 5 ਨਵੰਬਰ 2018 ਤੈਅ ਹੋਈ। ਮੈਂ ਵਿਆਹ ਦੀ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਸਨ। ਇਟਲੀ ਤੋਂ ਚਲਣ ਤੋਂ ਪਹਿਲਾਂ ਮੈਂ ਹਨੀ ਨਾਲ ਗੱਲ ਕੀਤੀ ਸੀ। ਜਦ ਉਹ ਦਿੱਲੀ ਪੁੱਜਿਆ ਤਾਂ ਤਦ ਵੀ ਮੈਂ ਉਸ ਨਾਲ ਗੱਲ ਕੀਤੀ। ਫੇਰ ਰੂਪਨਗਰ ਤੇ ਗੜ੍ਹਸ਼ੰਕਰ ਪੁੱਜਣ 'ਤੇ ਮੈਂ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਬਸ ਪੁੱਜਣ ਵਾਲਾ ਹੈ।  ਇਧਰ, ਜਦ ਸਾਰੇ ਬਰਾਤ ਦੀ ਉਡੀਕ ਕਰਦੇ ਕਰਦੇ ਥੱਕ ਗਏ ਤਾਂ ਅਸੀਂ ਮੁੰਡੇ ਵਾਲਿਆਂ ਦੇ ਘਰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਹਨੀ ਅਜੇ ਉਨ੍ਹਾਂ ਦੇ ਘਰ ਵੀ ਨਹੀਂ ਪੁੱਜਿਆ। ਥੋੜ੍ਹੀ ਦੇਰ ਬਾਅਦ ਜਦੋਂ ਫੋਨ ਮਿਲਾਇਆ ਤਾਂ ਪਤਾ ਚਲਿਆ ਕਿ ਹਨੀ ਨੂੰ ਨੰਗਲ ਖਿਡਾਰਿਆਂ ਦੀ ਇਕ ਦੂਜੀ ਲੜਕੀ ਮਨਪ੍ਰੀਤ ਕੌਰ ਨੇ ਕੁਝ ਲੋਕਾਂ ਦੇ ਨਾਲ ਹਨੀ ਨੂੰ ਅਗਵਾ ਕਰ ਲਿਆ ਹੈ। ਜਦ ਅਸੀਂ ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਗੁਰਪ੍ਰੀਤ ਉਰਫ ਹਨੀ ਨਾਲ ਉਸ ਦੀ ਪਹਿਲਾਂ ਹੀ ਮੰਗਣੀ ਹੋ ਚੁੱਕੀ ਹੈ ਅਤੇ ਉਹ ਉਸ ਨਾਲ ਵਿਆਹ ਕਰੇਗੀ। ਅਮਰਪ੍ਰੀਤ ਕੌਰ ਨੇ ਦੱਸਿਆ ਕਿ ਹਨੀ ਨੇ ਉਕਤ ਲੜਕੀ ਨੂੰ ਅਪਣੀ ਭਾਬੀ ਦੱਸਿਆ ਸੀ। ਹਨੀ ਨੇ ਉਨ੍ਹਾਂ ਕੋਲੋਂ ਇੱਕ ਵਾਰ 50 ਹਜ਼ਾਰ ਰੁਪਏ ਵੀ ਅਪਣੇ ਭਰਾ ਦੇ ਬੈਂਕ ਖਾਤੇ ਵਿਚ ਪਵਾਏ ਸਨ।
ਅਮਨਪ੍ਰੀਤ ਨੇ ਸ਼ਿਕਾਇਤ ਵਿਚ ਕਿਹਾ ਕਿ ਹਨੀ ਅਤੇ ਮਨਪ੍ਰੀਤ ਨੇ ਉਨ੍ਹਾਂ ਦੀ ਰਿਸ਼ਤੇਦਾਰ ਵਿਚ ਮਜ਼ਾਕ ਉਡਾਇਆ ਹੈ।  ਉਸ ਨੇ ਅਪਣੀ ਲੜਕੀ ਦੇ ਵਿਆਹ ਲਈ ਪੂਰੇ ਪ੍ਰਬੰਧ ਕੀਤੇ ਹੋਏ ਸੀ। ਸਾਰੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਵਿਚ ਆਏ ਹੋਏ ਸਨ। ਵਿਆਹ  ਦੇ ਇੰਤਜਾਮ ਲਈ ਪੂਰਾ ਖ਼ਰਚ ਕੀਤਾ ਗਿਆ। ਹਨੀ ਦੇ ਬਰਾਤ ਲੈ ਕੇ ਨਾ ਆਉਣ 'ਤੇ ਉਨ੍ਹਾਂ ਵਿੱਤੀ ਨੁਕਸਾਨ ਅਤੇ ਮਾਣਹਾਨੀ ਹੋਈ ਹੈ। ਇਸ 'ਤੇ ਕਾਰਵਾਈ ਹੋਣੀ ਚਾਹੀਦੀ। 
ਇਸ ਮਾਮਲੇ ਦੀ ਪੁਸ਼ਟੀ ਦੇ ਲਈ ਜਦ ਚੱਬੇਵਾਲ ਥਾਣਾ Îਇੰਚਾਰਜ ਡਾ. ਮਨਪ੍ਰੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।  ਜਦ ਡੀਐਸਪੀ ਚੱਬੇਵਾਲ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਮਾਮਲੇ ਦੀ ਜਾਣਕਾਰੀ ਹੀ ਨਹੀਂ ਹੈ। 

ਹੋਰ ਖਬਰਾਂ »