ਨਵੀਂ ਦਿੱਲੀ, 6 ਨਵੰਬਰ, (ਹ.ਬ.) : ਕੈਮਰੂਨ ਵਿਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸਕੂਲ ਤੋਂ 80 ਬੱਚੇ ਅਗਵਾ ਕਰ ਲਏ ਗਏ ਹਨ। ਅਗਵਾਕਾਰਾਂ ਨੇ ਬੱਚਿਆਂ ਦੇ ਨਾਲ ਨਾਲ ਪ੍ਰਿੰਸੀਪਲ ਨੂੰ ਵੀ ਅਪਣੇ ਨਾਲ ਲੈ ਗਏ ਹਨ। ਫਿਲਹਾਲ ਇਹ ਸਾਫ ਨਹੀਂ ਹੋਇਆ ਕਿ ਅਗਵਾ ਦੀ ਇਸ ਵਾਰਦਾਤ ਨੂੰ ਕਿਸ ਨੰ ਅੰਜਾਮ ਦਿੱਤਾ। ਅਜੇ ਤੱਕ ਕਿਸੇ ਵੀ ਵੱਖਵਾਦੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 
ਜਾਣਕਾਰੀ ਮੁਤਾਬਕ ਪੂਰਾ ਮਾਮਲਾ ਪੱਛਮੀ ਕੈਮਰੂਨ ਦੇ ਬਾਮੇਂਦਾ ਸ਼ਹਿਰ ਸਥਿਤ ਇੱਕ ਸਕੂਲ ਦਾ ਹੈ। ਸਰਕਾਰ ਅਤੇ ਸੈਨਾ ਨਾਲ ਜੁੜੇ ਸੂਤਰਾਂ ਮੁਤਾਬਕ ਸਕੂਲ ਤੋਂ 80 ਬੱਚਿਆਂ ਦੇ ਨਾਲ ਨਾਲ ਪ੍ਰਿੰਸੀਪਲ ਨੂੰ ਅਗਵਾਕਾਰਾ ਨੇ ਅਗਵਾ ਕਰ ਲਿਆ। ਸੈਨਾ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਪੌਲ ਬਿਆ ਦੇ ਫਰੈਂਚ ਬੋਲਣ ਵਾਲੀ ਸਰਕਾਰ ਦਾ ਵਿਰੋਧ ਕਰਦੇ ਹੋਏ ਵੱਖਵਾਦੀਆਂ ਨੇ ਕਈ ਇਲਾਕਿਆਂ ਵਿਚ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਇਸ ਪ੍ਰਦਰਸ਼ਨ ਵਿਚ ਸਕੂਲਾਂ ਨੂੰ ਵੀ ਬੰਦ  ਰੱਖਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦੀ ਧਮਕੀ ਦੇ ਬਾਵਜੂਦ ਇਸ ਸਕੂਲ ਨੂੰ ਖੋਲ੍ਹਿਆ ਗਿਆ ਸੀ। ਇਸੇ ਵਿਚ ਸੋਮਵਾਰ ਨੂੰ ਬੱਚਿਆਂ ਦੇ ਨਾਲ ਨਾਲ ਪ੍ਰਿੰਸੀਪਲ ਦੇ ਅਗਵਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਫਿਲਹਾਲ ਸਰਕਾਰ ਨਾਲ ਜੁੜੇ ਬੁਲਾਰੇ ਨੇ ਦੱਸਿਆ ਕਿ ਬੱਚਿਆਂ ਦੀ ਤਲਾਸ਼ ਤੇਜ ਕੀਤੀ ਜਾ ਚੁੱਕੀ  ਹੈ। ਹਾਲਾਂਕਿ ਅਜੇ ਤੱਕ ਕੋਈ ਵੀ ਸਫਲਤਾ ਹੱਥ ਨਹੀਂ ਲੱਗੀ ਹੈ। ਸਰਚ ਅਪਰੇਸ਼ਨ ਲਗਾਤਾਰ ਚਲ ਰਿਹਾ ਹੈ। ਅਜਿਹੀ ਖ਼ਬਰਾਂ ਹਨ ਕਿ  ਅਗਵਾਕਾਰ ਬੱਚਿਆਂ ਨੂੰ ਜੰਗਲ ਵੱਲ ਲੈ ਗਏ ਹਨ। ਹਾਲਾਂਕਿ   ਉਨ੍ਹਾਂ ਕਿੱਥੇ ਰੱਖਿਆ ਗਿਆ ਹੈ ਅਜੇ ਤੱਕ ਇਸ  ਦਾ ਖੁਲਾਸਾ ਨਹੀਂ ਹੋਇਆ ਹੈ। ਇਸ ਘਟਨਾ ਨੂੰ ਕਿਸ ਨੇ  ਅੰਜਾਮ ਦਿੱਤਾ ਹੈ , ਇਸ ਦਾ ਵੀ ਅਜੇ ਕੁਝ ਪਤਾ ਨਹੀਂ ਚਲਿਆ ਹੈ। 

ਹੋਰ ਖਬਰਾਂ »