ਵਾਸ਼ਿੰਗਟਨ, 8 ਨਵੰਬਰ, (ਹ.ਬ.) : ਭਾਰਤ ਨੇ ਦੀਵਾਲੀ ਦੇ ਮੌਕੇ 'ਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਦੇ ਲਈ ਬੁਧਵਾਰ ਨੂੰ ਸੰਯੁਕਤ ਰਾਸ਼ਟਰ ਡਾਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਸੰਯੁਕਤ ਰਾਸ਼ਟਰ  ਡਾਕ ਪ੍ਰਸ਼ਾਸਨ ਨੇ ਦੀਵਾਲੀ ਤਿਉਹਾਰ ਮਨਾਉਣ ਦੇ ਲਈ 19 ਅਕਤੂਬਰ ਨੂੰ Îਇੱਕ ਵਿਸ਼ੇਸ਼ ਪ੍ਰੋਗਰਾਮ ਪੱਤਰ ਜਾਰੀ ਕੀਤਾ ਸੀ। 
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਪ੍ਰਤੀਨਿਧੀ ਸਈਦ ਅਕਬਰੂਦੀਨ ਨੇ ਟਵੀਟ ਕੀਤਾ, ਚੰਗਿਆਈ ਤੇ ਬੁਰਾਈ ਦੇ ਵਿਚ ਸੰਘਰਸ਼ ਹਰ ਦਿਨ ਹੁੰਦਾ ਹੈ। ਰੋਸ਼ਨੀ ਦੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਦੀਵਾਲੀ ਡਾਕ ਟਿਕਟਾਂ ਦੀ ਪਹਿਲੀ ਖੇਪ 'ਤੇ ਬੁਰਾਈ  'ਤੇ ਚੰਗਿਆਈ ਦੀ ਜਿੱਤ ਦੀ ਸਾਡੀ ਸਾਂਝੀ ਪ੍ਰਾਰਥਨਾ ਨੂੰ ਦਰਸਾਉਣ ਲਈ ਯੂਐਨ ਦਾ ਧੰਨਵਾਦ।
1.15  ਡਾਲਰ ਮੁੱਲ ਵਰਗ ਦੀ ਇਸ ਸ਼ੀਟ ਵਿਚ 10 ਡਾਕ ਟਿਕਟਾਂ ਅਤੇ ਨਾਂ ਪੱਤਰ ਜਾਰੀ ਕੀਤੇ ਹਨ ਜਿਸ ਵਿਚ ਤਿਉਹਾਰ 'ਤੇ ਰੋਸ਼ਨੀ ਅਤੇ ਦੀਵੇ ਦਰਸਾਏ ਗਏ ਹਨ। ਇਸ ਵਿਚ ਸੰਯੁਕਤ ਰਾਸ਼ਟਰ ਹੈਡਕੁਆਰਟਰ ਦੀ ਜਗਮਗਾਉਂਦੀ ਇਮਾਰਤ ਅਤੇ ਤਿਉਹਾਰ ਮਨਾਉਣ ਦੇ ਲਈ 'ਹੈਪੀ ਦੀਵਾਲੀ' ਦਾ ਸੰਦੇਸ਼ ਨਜ਼ਰ ਆਉਂਦਾ ਹੈ। 

ਹੋਰ ਖਬਰਾਂ »