ਬਗਦਾਦ, 8 ਨਵੰਬਰ, (ਹ.ਬ.) : ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਇਰਾਕ ਵਿਚ ਇਸਲਾਮਿਕ ਸਟੇਟ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ 200 ਤੋਂ ਜ਼ਿਆਦਾ ਸਮੂਹਿਕ ਕਬਰਾਂ ਮਿਲੀਆਂ ਹਨ ਜਿਨ੍ਹਾਂ ਵਿਚ 12 ਹਜ਼ਾਰ ਤੋਂ ਜ਼ਿਆਦਾ ਮ੍ਰਿਤਕ ਦਫਨ ਹਨ। ਉਨ੍ਹਾਂ ਵਿਚ ਯੁੱਧ ਅਪਰਾਧਾਂ ਦੇ ਅਹਿਮ ਸਬੂਤ ਹੋ ਸਕਦੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਅਤੇ ਇਰਾਕ ਵਿਚ ਉਸ ਦੇ ਮਿਸ਼ਨ ਨੇ ਕਿਹਾ ਕਿ 2014 ਅਤੇ 2017 ਦੇ ਵਿਚ ਆਈਐਸ ਦੇ ਕਬਜ਼ੇ ਵਾਲੇ ਪੱਛਮ ਅਤੇ ਉਤਰ ਇਰਾਕ ਦੇ ਅਲੱਗ ਅਲੱਗ ਹਿੱਸੇ ਵਿਚ 202 ਸਮੂਹਿਕ ਕਬਰਾਂ ਮਿਲੀਆਂ ਹਨ।
ਰਿਪੋਰਟ ਵਿਚ ਸੰਭਾਵਨਾ ਜਤਾਈ ਗਈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਸਮੂਹਿਕ ਕਬਰਾਂ ਮਿਲ ਸਕਦੀਆਂ ਹਨ। ਇਸ ਵਿਚ ਇਰਾਕ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਇਸ ਮਾਮਲੇ ਨੂੰ ਸਹੀ ਢੰਗ ਨਾਲ ਦੇਖਿਆ ਜਾਵੇ ਅਤੇ ਮਾਰੇ ਗਏ  ਲੋਕਾਂ ਦੇ ਪਰਿਵਾਰ ਦੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਲਈ ਉਨ੍ਹਾਂ ਦੀ ਖੁਦਾਈ ਕੀਤੀ ਜਾਵੇ। ਇਰਾਕ ਵਿਚ ਸੰਯੁਕਤ ਰਾਸਟਰ ਦੇ ਨੁਮਾਇੰਦੇ ਜਾਨ ਕੁਬਿਸ ਨੇ ਕਿਹਾ, ਸਾਡੀ ਰਿਪੋਰਟ ਵਿਚ ਜਿਹੜੀ ਸਮੂਹਿਕ ਕਬਰਾਂ ਦਾ ਜ਼ਿਕਰ ਹੈ ਉਹ ਮਨੁੱਖੀ  ਜੀਵਨ ਦੇ ਭਿਆਨਕ ਤਰੀਕੇ ਨਾਲ ਖਾਤਮੇ ਦਾ ਸਬੂਤ ਹੈ। ਆਈਐਸ ਨੇ ਇਰਾਕ ਦੇ ਉਤਰੀ ਅਤੇ ਪੱਛਮੀ ਹਿੱਸੇ ਵਿਚ ਕਬਜ਼ਾ ਕਰ ਲਿਆ ਸੀ ਅਤੇ ਲੜਾਕਿਆਂ ਅਤੇ ਨਾਗਰਿਕਾਂ ਦੀ ਵੱਡੀ ਗਿਣਤੀ ਵਿਚ ਹੱÎਤਿਆ ਕੀਤੀ ਸੀ।

ਹੋਰ ਖਬਰਾਂ »