ਨਵੀਂ ਦਿੱਲੀ, 8 ਨਵੰਬਰ, (ਹ.ਬ.) : ਭਾਰਤ ਤੋਂ ਇਲਾਵਾ ਸਿੰਗਾਪੁਰ ਵਿਚ ਵੀ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸਿੰਗਾਪੁਰ ਵਿਚ ਦੀਵਾਲੀ ਦੌਰਾਨ 'ਲਿਟਿਲ ਇੰਡੀਆ' ਵਿਚ ਕਾਫੀ ਰੌਣਕ ਦਿਖਾਈ ਦਿੰਦੀ ਹੈ। ਲੇਕਿਨ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਦੋ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਪਟਾਕੇ ਚਲਾਉਣਾ ਭਾਰੀ ਪੈ ਗਿਆ। ਪਟਾਕੇ ਚਲਾਉਣ ਕਾਰਨ ਉਨ੍ਹਾਂ ਦੋ ਸਾਲ ਦੀ ਸਜ਼ਾ ਹੋ ਗਈ ਅਤੇ ਉਨ੍ਹਾਂ 'ਤੇ ਜੁਰਮਾਨਾ ਵੀ ਲਗਾਇਆ ਗਿਆ।
ਸਿਗਾਂਪੁਰ ਲਿਟਿਲ ਇੰਡੀਆ ਇਲਾਕੇ ਵਿਚ ਨਾਜਾਇਜ਼ ਢੰਗ ਨਾਲ ਆਤਿਸ਼ਬਾਜ਼ੀ ਦੇ ਦੋਸ਼ ਵਿਚ ਦੋ ਭਾਰਤੀ ਮੂਲ ਦੇ  ਨਾਗਰਿਕਾਂ ਨੂੰ ਦੋ ਸਾਲ ਦੀ ਜੇਲ੍ਹ ਅਤੇ ਐਸਜੀਡੀ 2,000 ਅਤੇ ਐਸਜੀਡੀ 10,000 ਦੇ ਵਿਚ  ਜੁਰਮਾਨਾ ਲਗਾਇਆ ਗਿਆ ਹੈ। ਸਿੰਗਾਪੁਰ ਦੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਥਿਆਗੂ ਸੇਲਵਰਾਜੂ (29) ਅਤੇ ਖਤਰਨਾਕ ਆਤਿਸ਼ਬਾਜ਼ੀ ਦਾ ਦੋਸ਼ ਹੈ, ਜਦ ਕਿ ਸ਼ਿਵ ਕੁਮਾਰ ਸੁਬਰਾਮਣਯਮ (48) 'ਤੇ  ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ। 
ਦੋਸ਼ ਹੈ ਕਿ ਸ਼ਿਵ ਕੁਮਾਰ ਨੇ ਕਥਿਤ ਤੌਰ 'ਤੇ ਸੋਮਵਾਰ ਨੂੰ ਅੱਧੀ ਰਾਤ ਦੇ ਕਰੀਬ ਗਲੂਸੈਸਟਰ ਰੋਡ 'ਤੇ ਆਤਿਸ਼ਬਾਜ਼ੀ ਦੇ ਲਈ Îਇਕ ਬਾਕਸ ਰੱਖਿਆ ਸੀ ਅਤੇ ਥਿਆਗੂ ਨੇ ਉਸ ਨੂੰ ਜਲਾਇਆ ਸੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਰਿਹਾ ਸੀ। ਇਨ੍ਹਾਂ ਦੋਵਾਂ ਨੂੰ 14 ਨਵੰਬਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਲਿਟਿਲ ਇੰਡੀਆ ਇਲਾਕੇ ਵਿਚ ਭਾਰਤੀ ਮੂਲ ਦੇ ਲੋਕ ਕਾਫੀ ਗਿਣਤੀ ਵਿਚ ਰਹਿੰਦੇ ਹਨ।

ਹੋਰ ਖਬਰਾਂ »