ਤਹਿਰਾਨ, 8 ਨਵੰਬਰ, (ਹ.ਬ.) : ਈਰਾਨ ਕੋਲੋਂ ਤੇਲ ਦੀ ਖਰੀਦਦਾਰੀ ਕਰਨ ਨੂੰ ਲੈਕੇ ਲੱਗੀ ਪਾਬੰਦੀਆਂ ਤੋਂ ਬਾਅਦ ਵੀ ਕਈ ਦੇਸ਼ ਕੱਚੇ ਤੇਲ ਦੀ ਖਰੀਦਦਾਰੀ ਦੇ ਲਈ ਕਤਾਰ ਵਿਚ ਹਨ। 
ਇਸਲਾਮਿਕ ਰਿਪਬਲਿਕ ਦੇ ਕਈ ਅਜਿਹੇ ਕਸਟਮਰ ਹਨ ਜੋ ਵੱਡੀ ਖਰੀਦਦਾਰੀ ਦੀ ਤਿਆਰੀ ਵਿਚ ਹਨ। ਇਸ ਸਾਲ ਅਪ੍ਰੈਲ ਵਿਚ ਵਾਸਿੰਗਟਨ ਵਲੋਂ ਕੁਝ ਪਾਬੰਦੀਆਂ ਲਗਾਏ ਜਾਣ ਦੇ ਬਾਅਦ ਤੋਂ ਈਰਾਨ ਦੇ ਕੱਚੇ ਤੇਲ ਦੀ ਸਪਲਾਈ ਵਿਚ 40 ਫ਼ੀਸਦੀ ਤੱਕ ਦੀ ਕਮੀ ਆਈ ਹੈ। ਅਮਰੀਕਾ ਵਲੋਂ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ ਤੋਂ ਤੇਲ ਖਰੀਦ 'ਤੇ ਲੱਗੇ ਬੈਨ ਵਿਚ ਰਾਹਤ ਦਿੱਤੇ ਜਾਣ ਤੋਂ ਬਾਅਦ ਹੁਣ Îਇੱਕ ਵਾਰ ਮੁੜ ਤੋਂ ਕਾਰੋਬਾਰ ਵਿਚ ਤੇਜ਼ੀ ਆਈ ਹੈ। ਈਰਾਨ ਤੋਂ ਤੇਲ ਦੀ ਖਰੀਦਦਾਰੀ ਕਰਨ ਵਾਲੇ ਸਾਰੇ ਪ੍ਰਮੁੱਖ ਖਰੀਦਦਾਰਾਂ ਨੇ ਅਮਰੀਕਾ ਤੋਂ ਕੁਝ ਛੋਟ ਦਿੱਤੇ ਜਾਣ ਦੀ ਮੰਗ ਕੀਤੀ ਸੀ। ਇਨ੍ਹਾਂ ਦੇਸ਼ਾਂ ਦਾ ਕਹਿਣਾ ਸੀ ਕਿ ਈਰਾਨ ਕੋਲੋਂ ਕੱਚੇ ਤੇਲ ਦੀ ਖਰੀਦ ਨੂੰ ਜ਼ੀਰੋ ਲੈਵਲ 'ਤੇ ਲੇ ਜਾਣ ਕਾਰਨ ਉਨ੍ਹਾਂ ਦੀ ਐਨਰਜੀ ਇੰਡਸਟਰੀ ਪ੍ਰਭਾਵਤ ਹੋਵੇਗੀ ਅਤੇ ਤੇਲ ਦੀ ਕੀਮਤਾਂ ਵਿਚ ਵੀ ਵਾਧਾ ਹੋਵੇਗਾ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਛੋਟ ਦਾ ਬਚਾਅ ਕਰਦੇ ਹੋਏ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਈਰਾਨ 'ਤੇ ਦਬਾਅ ਪਾਉਣ ਦੇ ਲਈ ਚਲਾਈ ਗਈ ਮੁਹਿੰਮ ਦਾ ਨਤੀਜਾ ਇਹ ਹੈ ਕਿ ਈਰਾਨ ਤੋਂ ਤੇਲ  ਸਪਲਾਈ ਰੋਜ਼ਾਨਾ 1 ਮਿਲੀਅਨ ਬੈਰਲ ਤੱਕ ਘੱਟ ਹੋਈ ਹੈ। ਇਹ ਅਜੇ ਹੋਰ ਘਟੇਗਾ। 
ਈਰਾਨ ਤੋਂ ਕੱਚੇ ਤੇਲ ਦੀ ਸਪਲਾਈ ਨੂੰ ਲੈ ਕੇ 180 ਦਿਨ ਯਾਨੀ ਕਰੀਬ ਛੇ ਮਹੀਨੇ ਤੱਕ ਦੀ ਛੋਟ ਦਿੱਤੀ ਗਈ ਹੈ। ਇਸ 'ਤੇ ਅਮਰੀਕੀ ਸਰਕਾਰ ਸਮਾਂ ਮਿਆਦ ਸਮਾਪਤ ਹੋਣ 'ਤੇ ਇੱਕ ਵਾਰ ਮੁੜ ਤੋਂ ਵਿਚਾਰ ਕਰੇਗੀ। ਖ਼ਾਸ ਤੌਰ 'ਤੇ  ਭਾਰਤ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਲਈ ਇਹ ਵੱਡੀ ਰਾਹਤ ਹੈ। ਅਮਰੀਕਾ ਵਲੋਂ ਜਾਰੀ ਕੀਤੀ ਗਈ ਛੋਟ ਅਗਲੇ ਸਾਲ ਮਈ ਤੱਕ ਚੱਲੇਗੀ ਯਾਨੀ ਸਰਕਾਰ ਨੂੰ ਆਮ ਚੋਣਾਂ ਤੱਕ ਦੇ ਲਈ ਕੱਚੇ ਤੇਲ ਦੀ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇਗੀ।

ਹੋਰ ਖਬਰਾਂ »

ਅੰਤਰਰਾਸ਼ਟਰੀ