ਵਾਸ਼ਿੰਗਟਨ, 9 ਨਵੰਬਰ, (ਹ.ਬ.) : ਦੀਵਾਲੀ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਰੋਸ਼ਨੀ ਦਾ ਇਹ ਤਿਉਹਾਰ ਭਾਰਤ ਤੇ ਅਮਰੀਕਾ ਦੇ ਵਿਚ ਦੋਸਤੀ ਦੇ ਬੰਧਨ ਨੂੰ ਦਰਸਾਉਣ ਦਾ ਖ਼ਾਸ ਮੌਕਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਨੇ ਉਨ੍ਹਾਂ ਬੇਹੱਦ ਖੁਸ਼ਨੁਮਾ ਅਤੇ ਯਾਦਗਾਰ ਸ਼ੁਭ ਦੀਵਾਲੀ ਦੀ ਸ਼ੁਭਕਾਮਨਾਵਾਂ ਭੇਜਣ ਵਿਚ ਸਾਥ ਦਿੱਤਾ।
ਉਨ੍ਹਾਂ ਨੇ ਅਮਰੀਕਾ ਦੇ ਵਿਕਾਸ ਵਿਚ ਭਾਰਤੀ-ਅਮਰੀਕੀਆਂ ਦੇ 'ਅਸਾਧਾਰਣ' ਯੋਗਦਾਨ ਦਾ ਵੀ ਜ਼ਿਕਰ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਦੀਵਾਲੀ ਸੰਦੇਸ਼ ਵਿਚ ਟਰੰਪ ਨੇ ਕਿਹਾ, ਦੀਵਾਲੀ ਭਾਰਤ ਤੇ ਅਮਰੀਕਾ ਦੇ ਵਿਚ ਦੋਸਤੀ ਦੇ ਬੰਧਨ ਨੂੰ ਦਰਸਾਉਣ ਦਾ ਇਕ ਵਿਸ਼ੇਸ਼ ਮੌਕਾ ਹੈ। ਉਨ੍ਹਾਂ ਨੇ ਕਿਹਾ, ਸਾਡੇ ਦੇਸ਼ ਦੀ ਤਾਕਤ ਵਧਾਉਣ ਅਤੇ ਸਫਲਤਾ ਵਿਚ ਭਾਰਤੀ-ਅਮਰੀਕੀਆਂ ਦੇ ਅਸਾਧਾਰਣ ਯੋਗਦਾਨਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ। ਵਪਾਰ  ਅਤੇ ਉਦਯੋਗ, ਜਨਤਕ ਸੇਵਾ, ਸਿੱਖਿਆ, ਵਿਗਿਆਨਕ ਖੋਜ ਕੇਂਦਰ ਅਤੇ ਹੋਰ ਖੇਤਰਾਂ ਵਿਚ ਉਨ੍ਹਾਂ ਦੀ ਉਪਲਬਧੀਆਂ  ਦੀਵਾਲੀ ਦੇ ਪ੍ਰਤੀ ਸਾਡੀ ਅਮਰੀਕੀ ਵਿਸ਼ੇਸ਼ਤਾ ਅਤੇ ਭਾਵਨਾ ਨੂੰ ਦਰਸਾਉਂਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਹਿੰਦੂਆਂ, ਸਿੱਖਾਂ, ਬੋਧੀ ਤੇ ਜੈਨੀਆਂ  ਦੁਆਰਾ ਦਿੱਤਾ ਗਿਆ ਇੱਕ ਆਨੰਦਪੂਰਣ ਅਤੇ ਅਧਿਆਤਮਿਕ ਮੌਕਾ ਹੈ। ਇਸ ਮੌਕੇ 'ਤੇ ਦੀਵੇ ਦੀ ਰੋਸ਼ਨੀ ਦੀਵਾਲੀ ਦੇ ਅਸਲ ਅਰਥ ਦਾ ਪ੍ਰਤੀਕ ਹੈ, ਜੋ ਹਨ੍ਹੇਰੇ 'ਤੇ ਉਜਾਲਾ ਅਤੇ ਬੁਰਾਈ 'ਤੇ ਅੱਛਾਈ ਦੀ ਜਿੱਤ ਹੈ। ਅਮਰੀਕਾ ਦੇ ਸੀਨੀਅਰ ਸੈਨੇਟਰਾਂ ਨੇ ਵੀ ਭਾਰਤੀਆਂ ਨੂੰ ਦੀਵਾਲੀ ਦੀ ਵਧਾਈਆਂ ਦਿੱਤੀਆਂ।

ਹੋਰ ਖਬਰਾਂ »