ਮਾਨਸਾ, 9 ਨਵੰਬਰ, (ਹ.ਬ.) : ਡੇਂਗੂ ਨਾਲ ਵਾਲੀਬਾਲ ਦੇ ਨੈਸ਼ਨਲ ਖਿਡਾਰੀ ਅਤੇ ਫਿਜ਼ੀਕਲ ਟੀਚਰ ਦੀ ਮੌਤ ਹੋ ਗਈ। ਟੀਚਰ ਕੁਲਵਿੰਦਰ ਸਿੰਘ ਉਰਫ ਰਾਜੂ ਨੂੰ ਡੇਂਗੂ ਹੋਣ ਦੇ ਚਲਦਿਆਂ ਪਰਿਵਾਰ ਨੇ ਸੋਮਵਾਰ ਨੂੰ ਮਾਨਸਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ। ਇੱਥੋਂ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਲੇਕਿਨ ਰਸਤੇ ਵਿਚ ਮੌਤ ਹੋ ਗਈ।
ਪ੍ਰੋਫੈਸਰ ਗੁਰਵੀਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਰਾਜੂ ਨੇ 2000 ਵਿਚ ਸਕੂਲ ਨੈਸ਼ਨਲ ਵਾਲੀਬਾਲ ਵਿਚ ਸਿਲਵਰ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ 2004-2005 ਵਿਚ ਜੂਨੀਅਰ ਨੈਸ਼ਨਲ, ਇੰਟਰ ਯੂਨੀਵਰਸਿਟੀ ਖੇਡਾਂ ਵਿਚ ਵੀ ਹਿੱਸਾ ਲਿਆ ਸੀ। ਮੌਜੂਦਾ ਸਮੇਂ ਵਿਚ ਕੁਲਵਿੰਦਰ ਸਿੰਘ ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਫਿਜ਼ੀਕਲੀ ਅਧਿਆਪਕ ਸੀ। ਪ੍ਰੋਫੈਸਰ ਗੁਰਵੀਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਸ਼ਾਮ ਨੂੰ ਪਿੰਡ ਦੇ ਗਰਾਊਂਡ ਵਿਚ ਹੋਰ ਖਿਡਾਰੀਆਂ ਨੂੰ ਵਾਲੀਬਾਲ ਦੀ ਟਰੇÎਨੰਗ ਦਿੰਦੇ ਸਨ। ਉਹ ਅਪਣੇ ਪਿੱਛੇ ਪਤਨੀ, ਬੇਟਾ ਅਤੇ ਬੇਟੀ ਛੱਡ ਗਏ ਹਨ।

ਹੋਰ ਖਬਰਾਂ »