ਵਾਸ਼ਿੰਗਟਨ, 9 ਨਵੰਬਰ, (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਗਾਮੀ ਮੰਗਲਵਾਰ ਨੂੰ ਅਪਣੇ ਓਵਲ ਆਫ਼ਿਸ ਵਿਚ ਦੀਵਾਲੀ ਮਨਾਉਣਗੇ। ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ। ਰਾਸ਼ਟਰਪਤੀ ਟਰੰਪ ਦੇ ਉਪ ਸਹਾਇਕ  ਰਾਜ ਸ਼ਾਹ ਨੇ ਇੱਕ ਬਿਆਨ ਵਿਚ ਦੱਸਿਆ, ਰਾਸ਼ਟਰਪਤੀ ਮੰਗਲਵਾਰ ਨੂੰ ਅਪਣੇ ਓਵਲ ਆਫ਼ਿਸ ਵਿਚ ਦੀਵਾ ਬਾਲ਼ ਕੇ ਦੀਵਾਲੀ ਮਨਾਉਣਗੇ। ਟਰੰਪ ਨੇ ਬੁਧਵਾਰ ਨੂੰ ਦੁਨੀਆ ਭਰ ਵਿਚ ਦੀਵਾਲੀ ਮਨਾ ਰਹੇ ਲੋਕਾਂ ਨੂੰ ਵਧਾਈ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਭਾਰਤ ਤੇ ਅਮਰੀਕਾ ਦੇ ਵਿਚ ਦੋਸਤੀ ਦੇ ਰਿਸ਼ਤੇ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਦਾ ਖ਼ਾਸ ਮੌਕਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਇੱਕ ਖੁਸ਼ਹਾਲ ਅਤੇ ਯਾਦਗਾਰ ਦੀਵਾਲੀ ਮਨਾਉਣ ਵਿਚ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਵਿਕਾਸ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਵੀ ਅਸਾਧਾਰਣ ਕਰਾਰ ਦਿੱਤਾ। ਰਿਪਬਲਿਕਨ ਨੈਸ਼ਨਲ ਕਮੇਟੀ ਦੀ ਪ੍ਰਮੁੱਖ ਰਾਨਾ ਮੈਕਡੇਨਿਅਲ ਨੇ ਵੀ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ।

ਹੋਰ ਖਬਰਾਂ »