ਵਾਸ਼ਿੰਗਟਨ, 9 ਨਵੰਬਰ, (ਹ.ਬ.) : ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਅਗਲੇ ਹਫ਼ਤੇ ਅਪਣੀ ਚਾਰ ਦੇਸ਼ਾਂ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ।
ਵਾਈਟ ਹਾਊਸ ਨੇ ਦੱਸਿਆ ਕਿ ਇਸੇ ਦੌਰਾਨ ਮਾਈਕ ਪੇਂਸ ਅਮਰੀਕਾ-ਆਸਿਆਨ ਸੰਮੇਲਨ ਅਤੇ ਸਿੰਗਾਪੁਰ ਵਿਚ ਆਯੋਜਤ ਹੋ ਰਹੇ ਪੂਰਵੀ ਏਸ਼ੀਆ ਸੰਮੇਲਨ ਵਿਚ ਵੀ ਹਿੱਸਾ ਲੈਣਗੇ। ਆਮ ਤੌਰ 'ਤੇ ਇਨ੍ਹਾਂ ਸੰਮੇਲਲਾਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਹਿੱਸਾ ਲੈਂਦੇ ਹਨ। ਲੇਕਿਨ ਇਸ ਵਾਰ ਰਾਸ਼ਟਰਤੀ ਟਰੰਪ ਦੀ ਅਪੀਲ 'ਤੇ ਮਾਈਕ ਪੇਂਸ ਅਪਣੇ ਦੇਸ਼ ਦੀ ਨੁਮਾਇੰਦਗੀ ਕਰਨਗੇ। ਮਾਈਕ ਪੇਂਸ 11 ਤੋਂ 18 ਨਵੰਬਰ ਦੇ ਵਿਚ ਜਾਪਾਨ, ਸਿੰਗਾਪੁਰ, ਆਸਟ੍ਰੇਲੀਆ ਅਤੇ ਪਾਪੁਆ ਨਿਊ ਗਿੰਨੀ ਜਾਣਗੇ। ਇਸ ਦੌਰਾਨ ਉਹ ਅਮਰੀਕਾ-ਆਸਿਆਨ ਸੰਮੇਲਨ, ਸਿੰਗਾਪੁਰ ਵਿਚ ਆਯੋਜਤ ਹੋ ਰਹੇ ਪੂਰਵੀ ਏਸ਼ੀਆ ਸੰਮੇਲਨ ਅਤੇ ਪਾਪੁਆ ਨਿਊ ਗਿੰਨੀ ਵਿਚ ਆਯੋਜਤ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਦੀ ਬੈਠਕ ਵਿਚ ਹਿੱਸਾ ਲੈਣਗੇ। 
ਵਾਈਟ ਹਾਊਸ ਨੇ ਦੱਸਿਆ ਕਿ ਮਾਈਕ ਅਪਣੀ ਯਾਤਰਾ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸਿੰਗ ਲੂੰਗ, ਪਾਪੁਆ ਨਿਊ ਗਿੰਨੀ ਦੇ ਪ੍ਰਧਾਨ ਮੰਤਰੀ ਪੀਟਰ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮਾਰਿਸਨ ਨੂੰ ਮਿਲਣਗੇ।  ਇਸ ਤੋਂ ਇਲਾਵਾ ਵੀ ਪੇਂਸ ਹੋਰ ਦੁਵੱਲੀ ਬੈਠਕਾਂ ਵਿਚ ਹਿੱਸਾ ਲੈਣਗੇ।
ਅਮਰੀਕਾ-ਆਸਿਆਨ ਸੰਮੇਲਨ, ਸਿੰਗਾਪੁਰ ਵਿਚ ਪੂਰਵੀ ਏਸ਼ੀਆ ਸੰਮੇਲਨ ਅਤੇ ਪਾਪੁਆ ਨਿਊ ਗਿੰਨੀ ਵਿਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਦੀ ਬੈਠਕ ਵਿਚ ਪੇਂਸ ਦੇ ਨਾਲ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਅਤੇ ਜੌਨ ਬਾਲਟਨ ਵੀ ਹਿੱਸਾ ਲੈਣਗੇ।

ਹੋਰ ਖਬਰਾਂ »