ਚੰਡੀਗੜ੍ਹ, 12 ਨਵੰਬਰ, (ਹ.ਬ.) : ਸੈਕਟਰ 63 ਦੇ ਇੱਕ ਫਲੈਟ ਵਿਚ ਦੇਰ ਰਾਤ ਬੰਦੂਕ ਦੀ ਨੋਕ 'ਤੇ 22 ਸਾਲਾ ਮਾਡਲ ਨਾਲ ਬਲਾਤਕਾਰ ਦਾ ਮੁਲਜ਼ਮ ਪਜੰਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਦਾ ਕਾਲਜ ਪੱਧਰ ਦਾ ਸਾਬਕਾ ਚੇਅਰਮੈਨ ਅਤੇ ਕਈ ਅਪਰਾਧਕ ਵਾਰਦਾਤਾਂ ਵਿਚ ਨਾਮਜ਼ਦ ਰਿਹਾ ਗੈਂਗਸਟਰ ਬਲਜੀਤ ਚੌਧਰੀ ਹੈ। ਉਸ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਵਿਚ ਬੀਤੇ ਸਮੇਂ ਝਗੜਿਆਂ ਦੇ ਕੇਸਾਂ ਵਿਚ ਬਲਜੀਤ ਚੌਧਰੀ ਨਾਮਜ਼ਦ ਰਿਹਾ ਹੈ।
ਸੈਕਟਰ 11 ਦੇ ਪੁਲਿਸ ਥਾਣੇ ਵਿਚ ਉਸ ਦੇ ਖ਼ਿਲਾਫ਼ ਦੋ ਕੇਸ ਦਰਜ ਹਨ। ਪੰਜਾਬ ਵਿਚ ਵੀ ਉਸ ਦੇ ਖ਼ਿਲਾਫ਼ ਕਈ ਕੇਸ ਦਰਜ ਹਨ। ਐਤਵਾਰ ਦੇਰ ਰਾਤ ਨਾ ਤਾਂ ਬਲਜੀਤ ਦਾ ਸੁਰਾਗ ਲੱਗ ਸਕਿਆ ਅਤੇ ਨਾ ਹੀ ਵਾਰਦਾਤ ਦੀ ਰਾਤ ਉਸ ਦੇ ਨਾਲ ਮੌਜੂਦ ਰਹੇ ਬਲਜਿੰਦਰ ਉਰਫ ਭਬਜੀਤ ਸਿੰਘ ਦਾ ਹੀ ਕੁਝ ਪਤਾ ਲੱਗ ਸਕਿਆ। ਪੁਲਿਸ ਜਾਂਚ ਵਿਚ ਉਨ੍ਹਾਂ ਦੇ ਤੀਜੇ ਫਰਾਰ ਸਾਥੀ ਦੀ ਪਛਾਣ ਉਸ ਦੇ ਰਜਿਸਟਰਡ ਮੋਬਾਈਲ ਨੰਬਰ ਨਾਲ ਹਰਸਿਮਰਨ ਸਿੰਘ ਦੇ ਰੂਪ ਵਿਚ  ਹੋਈ ਹੈ। 
ਮੁਲਜ਼ਮ ਬਲਜੀਤ ਚੌਧਰੀ, ਸਾਥੀ ਭਬਜੀਤ ਗਿੱਲ ਅਤੇ ਉਨ੍ਹਾਂ ਦੇ ਤੀਜੇ ਸਾਥੀ ਦੇ ਵਾਰਦਾਤ ਤੋਂ ਬਾਅਦ ਫਲੈਟ ਤੋਂ ਜਾਣ ਬਾਅਦ ਪੀੜਤ ਮਾਡਲ ਨੇ ਉਨ੍ਹਾਂ ਫੋਨ ਕੀਤਾ ਅਤੇ ਪੁਲਿਸ ਨੇ ਸ਼ਿਕਾਇਤ ਦਰਜ ਕਰਾਉਣ ਦੀ ਗੱਲ ਕਹੀ। ਇਹ ਸੁਣਦੇ ਹੀ ਗੈਂਗਸਟਰ ਬਲਜੀਤ ਚੌਧਰੀ ਸਾਥੀਆਂ ਸਮੇਤ ਮੋਬਾਈਲ ਸਵਿਚ ਆਫ਼ ਕਰਕੇ ਫਰਾਰ ਹੋ ਗਿਆ। ਬੀਤੇ ਸ਼ੁੱਕਰਵਾਰ ਦੇਰ ਰਾਤ ਕਰੀਬ ਦਸ ਵਜੇ ਬਲਾਤਕਾਰ ਤੋਂ ਬਾਅਦ ਪੀੜਤਾ ਨੇ ਪੁਲਿਸ ਨੂੰ ਰਾਤ ਕਰੀਬ ਦੋ ਵਜੇ ਸੂਚਨਾ ਦਿੱਤੀ। ਮੁਲਜ਼ਮਾਂ ਨਾਲ ਮੋਬਾਈਲ 'ਤੇ ਸੰਪਰਕ ਨਹੀਂ ਹੋਣ 'ਤੇ ਮਾਡਲ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮੈਡੀਕਲ ਕਰਵਾਇਆ। ਮੁੱਖ ਮੁਲਜ਼ਮ ਦੇ ਸਾਥੀ ਭਬਜੀਤ ਗਿੱਲ 'ਤੇ ਕੇਸ ਦਰਜ ਹੋਇਆ ਹੈ।

ਹੋਰ ਖਬਰਾਂ »