ਯਾਦਗਾਰ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ, 14 ਨਵੰਬਰ, (ਹ.ਬ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ 'ਤੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਹਥਿਆਰਬੰਦ ਫੌਜ  ਸਿਰਫ ਰੈਜੀਮੈਂਟਲ ਮੁਖੀਆਂ ਨੂੰ ਜੁਆਬਦੇਹ ਹੁੰਦੀ ਹੈ ਨਾ ਕਿ ਸਿਆਸੀ ਨਿਜ਼ਾਮ ਦੇ ਇਸ਼ਾਰਿਆਂ 'ਤੇ ਕੰਮ ਕਰਨਾ ਹੁੰਦਾ ਹੈ |  ਮੁੱਖ ਮੰਤਰੀ ਨੇ ਰੱਖਿਆ ਸੈਨਾਵਾਂ ਦੇ ਕੰਮਕਾਜ ਵਿੱਚ ਸਿਆਸੀ ਦਖ਼ਲਅੰਦਾਜ਼ੀ ਦੀ ਮੌਜੂਦਾ ਰੀਤ ਦਾ ਫੌਰੀ ਅੰਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਫੌਜ ਦੇ ਅਫਸਰ ਤੇ ਸੈਨਿਕ ਆਪਣੀ ਡਿਊਟੀ ਕੁਸ਼ਲਤਾ ਨਾਲ ਨਿਭਾਅ ਸਕਣ | ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਮੁਲਕ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਦੇ ਵਡੇਰੇ ਹਿੱਤਾਂ ਲਈ ਅਤਿ ਲੋੜੀਂਦਾ ਹੈ | ਅੱਜ ਇੱਥੇ ਪਹਿਲੀ ਵਿਸ਼ਵ ਜੰਗ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਰਾਸ਼ਟਰਮੰਡਲ ਮੁਲਕਾਂ ਦੇ ਹਥਿਆਰਬੰਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਏ ਯਾਦਗਾਰੀ ਦਿਹਾੜੇ ਮੌਕੇ ਪਤਵੰਤਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਿਚਾਰ ਰੱਖੇ | ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ |

ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਆਜ਼ਾਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਨ੍ਹਾਂ ਮਹਾਨ ਸੈਨਿਕਾਂ ਦੀ ਮਿਸਾਲੀ ਬਹਾਦਰੀ ਅਤੇ ਅਮਿੱਟ ਜਜ਼ਬੇ ਨੂੰ ਉਸ ਹੱਦ ਤੱਕ ਮਾਨਤਾ ਨਹੀਂ ਮਿਲ ਸਕੀ | ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਜੰਗ ਵਿੱਚ ਲਗਪਗ 74000 ਸੈਨਿਕ ਸ਼ਹੀਦ ਜਦਕਿ 67000 ਜ਼ਖਮੀ ਹੋਏ | ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਬਹੁਤੇ ਭਾਰਤੀਆਂ ਨੂੰ ਆਜ਼ਾਦੀ ਸੰਘਰਸ਼ ਵਿੱਚ ਜਾਣੇ-ਅਣਜਾਣੇ ਲੋਕਾਂ ਦੀਆਂ ਕੁਰਬਾਨੀਆਂ ਬਾਰੇ ਤਾਂ ਪਤਾ ਪਰ ਪਹਿਲੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਬਹਾਦਰ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਆਮ ਕਰਕੇ ਵਿਸਾਰ ਦਿੱਤਾ ਗਿਆ | ਉਨ੍ਹਾਂ ਨੇ ਨੌਜਵਾਨਾਂ ਦਰਮਿਆਨ ਮੁਲਕ ਦੀ ਫੌਜ ਦੇ ਅਮੀਰ ਇਤਿਹਾਸ ਦਾ ਵੱਡੇ ਪੱਧਰ 'ਤੇ ਪਾਸਾਰ ਕਰਨ ਦਾ ਸੱਦਾ ਦਿੱਤਾ ਤਾਂ ਕਿ ਹਥਿਆਰਬੰਦ ਸੈਨਾਵਾਂ ਦੇ ਅਮੀਰ ਤੇ ਸ਼ਾਨਦਾਰ ਵਿਰਾਸਤ ਬਾਰੇ ਹੋਰ ਵਧੇਰੇ ਜਾਣੰੂ ਕਰਵਾਇਆ ਜਾ ਸਕੇ | ਨੌਜਵਾਨਾਂ ਨੂੰ ਪਿਛਲੀਆਂ ਘਟਨਾਵਾਂ ਦੇ ਅਨੁਕੂਲ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਕੂਲੀ ਪਾਠਕ੍ਰਮ ਵਿੱਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਭਾਰਤ ਦੇ ਯੋਗਦਾਨ ਸਬੰਧੀ ਵਿਸਥਾਰਤ ਅਧਿਆਏ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ |ਤੁਰਕੀ ਦੀਆਂ ਗੈਲੀਪੋਲੀ ਦੀ ਹੇਲੇਸ ਅਤੇ ਤੁਰਕਸ਼ ਯਾਦਗਾਰ ਦੇ ਹਾਲ ਹੀ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਨਾਲੋਂ ਉੱਥੇ ਦੇ ਨੌਜਵਾਨਾਂ ਵਿੱਚ ਫ਼ੌਜ਼ ਬਾਰੇ ਜਾਗਰੂਕਤਾ ਦੇ ਪੱਧਰ ਵਿੱਚ ਵੱਡਾ ਅੰਤਰ ਹੈ | ਇੱਥੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕਾਮਨਵੈਲਥ ਦੇ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ | 
ਮੁੱਖ ਮੰਤਰੀ ਨੇ ਆਪਣੀ ਪੁਸਤਕ ਵਿੱਚੋਂ ਪੜ੍ਹਦੇ ਹੋਏ ਦੱਸਿਆ ਕਿ ਸਾਲ 1914 ਦੇ ਅੰਤ ਤੱਕ ਜੰਗ ਦੇ ਵੱਖ-ਵੱਖ ਮੋਰਚਿਆਂ 'ਤੇ ਫੋਰਸਾਂ ਨੂੰ ਸੱਤ ਹਿੱਸਿਆ ਭੇਜ ਦਿੱਤਾ ਸੀ | ਇਨ੍ਹਾਂ ਵਿੱਚ ਦੋ ਇੰਫੈਂਟਰੀ ਡਵੀਜ਼ਨਾਂ, ਅੱਠ ਇੰਫੈਂਟਰੀ ਬਿ੍ਗੇਡਾਂ ਅਤੇ ਤਿੰਨ ਇੰਫੈਂਟਰੀ ਬਟਾਲੀਅਨਾਂ ਦੀ ਇੱਕ ਮਿਸ਼ਰਤ ਫੋਰਸ ਸ਼ਾਮਲ ਸੀ | ਇਸ ਵਿੱਚ ਦੋ ਕਵੈਲਰੀ ਡਵੀਜ਼ਨਾਂ, ਇਕ ਕਵੈਲਰੀ ਬਿ੍ਗੇਡ ਤੋਂ ਇਲਾਵਾ ਚਾਰ ਫੀਲਡ ਤੋਪਖਾਨਾ ਬਿ੍ਗੇਡਾਂ ਸ਼ਾਮਲ ਸਨ | ਇਹ ਫਰਾਂਸ ਨੂੰ ਕੀਤੀ ਗਈ ਆਮ ਅਲਾਟਮੈਂਟ ਤੋਂ ਇਲਾਵਾ ਸੀ | ਇਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਬਿ੍ਟਸ਼ ਹਾਈ ਕਮਿਸ਼ਨਰ ਐਾਡਰੀਊ ਆਇਰ ਨੇ ਵਿਸ਼ਵ ਜੰਗ ਵਿੱਚ ਭਾਰਤ ਫ਼ੌਜੀਆਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸਰਾਹਨਾ ਕੀਤੀ | ਉਨ੍ਹਾਂ ਨੇ ਦੂਰ-ਦਰਾਜ ਦੇ ਖੇਤਰਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਵੀ ਫ਼ੌਜੀਆਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੂੰ ਹੋਰਾਂ ਅਨੇਕਾਂ ਮੈਡਲਾਂ ਤੋਂ ਇਲਾਵਾ ਮਾਣਮੱਤੇ 11 ਵਿਕਟੋਰੀਆ ਕਰਾਸ ਵੀ ਸਨਮਾਨ ਵਜੋਂ ਪ੍ਰਾਪਤ ਹੋਏ | ਉਨ੍ਹਾਂ ਕਿਹਾ ਕਿ ਵਿਸ਼ਵ ਦੀ ਆਜ਼ਾਦੀ ਅਤੇ ਮੁਕਤੀ ਲਈ ਇਸ ਜੰਗ ਵਿੱਚੋਂ ਭਾਰਤੀ ਫ਼ੌਜੀਆਂ ਦੀ ਪੇਸ਼ਵਾਰੀ ਵਚਨਬੱਧਾ ਸੰਜੀਦਗੀ ਅਤੇ ਸਮਰਪਨ ਦਾ ਝਲਕਾਰਾ ਹੈ | ਕੈਨੇਡੀਅਨ ਕੌਾਸੁਲੇਟ ਜਨਰਲ ਮੀਆ ਯੇਨ ਨੇ ਵੀ ਭਵਿੱਖੀ ਪੀੜ੍ਹੀਆਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਜਮਹੂਰੀ ਆਜ਼ਾਦੀ ਦੀ ਪ੍ਰਾਪਤੀ ਲਈ ਫ਼ੌਜੀਆਂ ਨੂੰ ਸਰਧਾਂਜਲੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਸ਼ਾਂਤੀ ਅਤੇ ਅਮਨ ਦੀ ਬਹਾਲੀ ਨੇ ਸਮੁੱਚੇ ਵਿਕਾਸ ਨੂੰ ਹੁਲਾਰਾ ਦਿੱਤਾ |

ਹੋਰ ਖਬਰਾਂ »