ਸਿਰ 'ਤੇ ਚੜਿ•ਆ ਭਾਰੀ ਕਰਜ਼ਾ, ਆਦਤ ਛੱਡਣ ਲਈ ਕਰਵਾ ਰਹੇ ਹਨ ਇਲਾਜ

ਬਰੈਂਪਟਨ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਈਸਟ ਤੋਂ ਅਸਤੀਫ਼ਾ ਦੇਣ ਵਾਲੇ ਸਿੱਖ ਐਮ.ਪੀ. ਰਾਜ ਗਰੇਵਾਲ ਨੂੰ ਜੂਏ ਦੀ ਆਦਤ ਕਾਰਨ ਸਿਆਸਤ ਤੋਂ ਸੰਨਿਆਸ ਲੈਣਾ ਪਿਆ। ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿਤੇ ਵੇਰਵਿਆਂ ਮੁਤਾਬਕ ਜੂਏ ਦੀ ਆਦਤ ਕਾਰਨ ਰਾਜ ਗਰੇਵਾਲ ਸਿਰ ਭਾਰੀ ਕਰਜ਼ੇ ਦੇ ਬੋਝ ਹੇਠ ਦਬ ਚੁੱਕੇ ਹਨ। 
'ਟੋਰਾਂਟੋ ਸਟਾਰ' ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਜਮਾਨ ਸ਼ੈਂਟਲ ਗੈਗਨੌਨ ਨੇ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਅਸੀਂ ਵੀ ਰਾਜ ਗਰੇਵਾਲ ਦੇ ਫ਼ੈਸਲੇ ਨਾਲ ਸਹਿਮਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਨ•ਾਂ ਨੂੰ ਹਰ ਸੰਭਵ ਸਹਾਇਤਾ ਮਿਲੇਗੀ।

ਹੋਰ ਖਬਰਾਂ »