ਡੈਲਟਾ, 27 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਬੀਤੇ ਸਮੇਂ 'ਚ ਹੋਈਆਂ ਸ਼ਹਿਰੀ ਚੋਣਾਂ 'ਚ ਡੈਲਟਾ ਕੌਂਸਲ ਸੀਟ ਦੇ ਉਮੀਦਵਾਰ ਪਰਮ ਗਰੇਵਾਲ ਨੂੰ ਅੱਜ ਮੇਅਰ ਜੌਰਜ ਵੀ. ਹਾਰਵੀਜ਼ ਦੇ ਦਫ਼ਤਰ 'ਚ ਜਨਤਕ ਸ਼ਮੂਲੀਅਤ ਅਤੇ ਅੰਤਰ ਸਰਕਾਰੀ ਮਾਮਲਿਆਂ ਦੇ ਡਾਇਰੈਕਟ ਵਜੋਂ ਨਿਯੁਕਤ ਕੀਤਾ ਹੈ। ਉਨ•ਾਂ ਦੀ ਇਹ ਨਿਯੁਕਤੀ ਚਾਰ ਸਾਲਾ ਕੰਟ੍ਰੈਕਟ ਦੇ ਆਧਾਰ 'ਤੇ ਹੋਈ ਹੈ। ਇਸ ਸਬੰਧੀ ਸਿਟੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਐਲਾਨ 'ਚ ਕਿਹਾ ਗਿਆ ਕਿ ਪਰਮ ਗਰੇਵਾਲ ਸ਼ਹਿਰ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ ਅਤੇ ਉਨ•ਾਂ ਦੀ ਨਿਯੁਕਤੀ ਹੋ ਗਈ ਹੈ। ਉਨ•ਾਂ ਨੂੰ ਜਨਤਕ, ਨਾਨ-ਪ੍ਰਾਫ਼ਿਟ ਅਤੇ ਪ੍ਰਾਈਵੇਟ ਸੈਕਟਰ ਆਦਿ ਵੱਖ-ਵੱਖ ਖੇਤਰਾਂ 'ਚ 30 ਸਾਲ ਦਾ ਤਜ਼ਰਬਾ ਹੈ ਅਤੇ ਇਸ ਦੇ ਨਾਲ ਹੀ ਉਨ•ਾਂ ਨੇ ਸਮਾਜ ਲਈ ਇੱਕ ਸ਼ਾਨਦਾਰ ਵਲੰਟੀਅਰ ਵਜੋਂ ਅਹਿਮ ਭੂਮਿਕਾ ਨਿਭਾਈ ਹੈ।

ਹੋਰ ਖਬਰਾਂ »