ਟੋਰਾਂਟੋ, 27 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਕੁੱਝ ਸਾਲਾਂ ਤੋਂ ਕੈਨੇਡਾ ਦੀ ਜਨਸੰਖਿਆ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਫ਼ੈਡਰਲ ਸਰਕਾਰ ਨੇ ਦੇਸ਼ 'ਚ ਲੇਬਰ ਦੀ ਘਾਟ ਦੂਰ ਅਤੇ ਜਨਸੰਖਿਆ 'ਚ ਵਾਧਾ ਕਰਨ ਲਈ ਪ੍ਰਵਾਸੀਆਂ ਕੈਨੇਡਾ 'ਚ ਸੱਦਿਆ। ਹਾਲਾਂਕਿ ਕੁੱਝ ਮਾਹਰ ਮੰਨਦੇ ਹਨ ਕਿ ਪ੍ਰਵਾਸੀਆਂ ਦੇ ਇੱਥੇ ਆਉਣ ਨਾਲ ਲੇਬਰ ਦੀ ਕਮੀ ਤਾਂ ਪੂਰੀ ਹੋਈ ਹੀ ਹੈ, ਸਗੋਂ ਗੁਣਵਾਨ ਲੋਕ ਵੀ ਇੱਥੇ ਆਏ ਹਨ, ਜਿਸ ਨਾਲ ਦੇਸ਼ ਦੀ ਆਰਥਿਕਤਾ ਮਜਬੂਤ ਕਰਨ 'ਚ ਕਾਫ਼ੀ ਸਹਾਇਤਾ ਮਿਲੇਗੀ ਪਰ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ ਪ੍ਰਵਿਰਤੀ ਗ੍ਰੇਟਰ ਟੋਰਾਂਟੋ 'ਚ ਕਿਰਾਏ ਦੇ ਸੰਕਟ ਦਾ ਕਾਰਨ ਬਣਿਆ ਹੋਇਆ ਹੈ ਅਤੇ ਨਾਲ ਹੀ ਇਸ ਕਾਰਨ ਸਵਦੇਸ਼ੀ ਲੋਕਾਂ ਦਾ ਹੁੰਨਰ ਵੀ ਕਿਤੇ ਨਾ ਕਿਤੇ ਦਬ ਕੇ ਰਹਿ ਜਾਂਦਾ ਹੈ। ਕੈਨੇਡੀਅਨ ਅੰਕੜਿਆਂ ਮੁਤਾਬਕ ਬੀਤੇ 12 ਮਹੀਨੇ 'ਚ ਕੈਨੇਡਾ 413,000 ਲੋਕ ਵਿਦੇਸ਼ਾਂ ਤੋਂ ਆਏ, ਜਿਸ ਕਾਰਨ ਜਨਸੰਖਿਆ ਦੀ ਵਾਧਾ ਦਰ 1.4 ਫ਼ੀਸਦੀ ਰਹੀ, ਜੋ ਕਿ ਜੀ-7 ਦੇਸ਼ਾਂ 'ਚ ਸਭ ਤੋਂ ਤੇਜ਼ੀ ਨਾਲ ਹੋਇਆ ਵਾਧਾ ਹੈ। 

ਹੋਰ ਖਬਰਾਂ »