ਟੋਰਾਂਟੋ, 27 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕਰੀਬ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਹੜਤਾਲ 'ਤੇ ਚੱਲ ਰਹੇ ਡਾਕ ਕਰਮੀਆਂ ਨੂੰ ਕੰਮ 'ਤੇ ਵਾਪਸ ਲਿਆਉਣ ਲਈ ਫ਼ੈਡਰਲ ਕਾਨੂੰਨ 'ਬੈਕ ਟੂ ਵਰਕ' ਪਾਸ ਕਰ ਦਿੱਤਾ ਗਿਆ ਹੈ, ਜੋ ਅੱਜ ਤੋਂ ਹੀ ਲਾਗੂ ਹੋ ਗਿਆ। ਇਸ ਬਿਲ ਦੇ ਪਾਸ ਹੋਣ ਨਾਲ ਹੜਤਾਲ 'ਤੇ ਚੱਲ ਰਹੇ ਕਰਮੀਆਂ ਨੂੰ ਮਜਬੂਰਨ ਕੰਮ 'ਤੇ ਵਾਪਸ ਆਉਣਾ ਪਵੇਗਾ। ਜ਼ਿਕਰਯੋਗ ਹੈ ਕਿ ਬਿਲ ਸੀ-89 ਨੂੰ ਪਾਸ ਕਰਨ ਲਈ ਸੀਨੇਟ 'ਚ ਵੋਟਿੰਗ ਹੋਈ ਸੀ, ਜਿਸ 'ਚ ਇਸ ਬਿਲ ਨੂੰ ਭਾਰੀ ਸਮਰਥਨ ਮਿਲਿਆ ਅਤੇ ਇਹ ਬਿਲ ਪਾਸ ਹੋ ਗਿਆ 


 

ਹੋਰ ਖਬਰਾਂ »