ਮੌਂਟਰੀਅਲ, 27 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਬੀਤੇ ਦਿਨੀਂ ਜਨਰਲ ਮੋਟਰਜ਼ ਕੋ. ਵੱਲੋਂ ਸਥਾਨਕ ਔਸ਼ਾਵਾ ਸ਼ਹਿਰ ਵਿੱਚ ਸਥਿਤ ਆਪਣਾ ਪਲਾਂਟ ਬੰਦ ਕਰਨ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਇਸ ਪਲਾਂਟ ਦੇ ਕਾਮਿਆਂ ਨੇ ਹੜਤਾਲ ਵਿੱਢ ਦਿੱਤੀ, ਕਿਉਂਕਿ ਕੰਪਨੀ ਦੇ ਇਸ ਐਲਾਨ ਨਾਲ ਹਜ਼ਾਰਾਂ ਕਾਮਿਆਂ ਨੂੰ ਨੌਕਰੀ ਗਵਾਉਣ ਦਾ ਡਰ ਸਤਾ ਰਿਹਾ ਹੈ। ਕੰਪਨੀ ਵੱਲੋਂ ਕੀਤੇ ਇਸ ਐਲਾਨ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਸਰਕਾਰ ਤੇ ਕਾਮੇ ਇਸ ਫ਼ੈਸਲੇ ਕਾਰਨ ਕਾਫ਼ੀ ਹੈਰਾਨ-ਪ੍ਰੇਸ਼ਾਨ ਹਨ। ਪਰ ਇਸ ਦੇ ਨਾਲ ਹੀ ਕੈਨੇਡੀਅਨ ਅਧਿਕਾਰੀਆਂ ਵੱਲੋਂ ਕੰਪਨੀ ਦੇ ਇਸ ਫ਼ੈਸਲਾ ਕਾਰਨ ਪ੍ਰਭਾਵਤ ਹੋਣ ਵਾਲੇ ਲੋਕਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਸ ਪਲਾਂਟ ਨੂੰ ਦਸੰਬਰ 2019 ਤੱਕ ਬੰਦ ਕਰ ਦਿੱਤਾ ਜਾਵੇਗਾ, ਜਿਸ ਕਾਰਨ ਇੱਥੇ ਕੰਮ ਕਰਨ ਵਾਲੇ ਕਰੀਬ 3000 ਹਜ਼ਾਰ ਕਾਮੇ ਪ੍ਰਭਾਵਤ ਹੋਣਗੇ। ਇਸ ਸਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਟਵੀਟ 'ਚ ਲਿਖਿਆ ਕਿ ਮੈਂ ਕੰਪਨੀ ਦੇ ਚੀਫ਼ ਐਗਜ਼ੀਕਿਊਟਿਵ ਮੈਰੀ ਬਾਰਾ ਨਾਲ ਗੱਲ ਕਰਕੇ ਉਨ•ਾਂ ਦੇ ਇਸ ਫ਼ੈਸਲੇ ਕਾਰਨ ਆਪਣਾ ਦੁੱਖ ਪ੍ਰਗਟਾਇਆ ਹੈ। 

ਹੋਰ ਖਬਰਾਂ »