ਟੋਰਾਂਟੋ, 27 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਸਥਾਨਕ ਸ਼ਹਿਰ ਔਸ਼ਾਵਾ 'ਚ ਜੀਐਮ ਕੰਪਨੀ ਵੱਲੋਂ ਆਪਣਾ ਪਲਾਂਟ ਬੰਦ ਕਰਨ ਸਬੰਧੀ ਓਨਟਾਰੀਓ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਸੂਬਾ ਸਰਕਾਰ ਦੇ ਹੱਥ ਵਿੱਚ ਹੁਣ ਅਜਿਹਾ ਕੁੱਝ ਨਹੀਂ ਬਚਿਆ ਹੈ, ਜਿਸ ਨਾਲ ਉਹ ਕੰਪਨੀ ਦਾ ਫ਼ੈਸਲਾ ਬਦਲਵਾ ਸਕਣ। ਉਨ•ਾਂ ਕਿਹਾ ਕਿ ਮੈਂ ਬੀਤੇ ਦਿਨੀਂ ਜੀਐਮ ਕੰਪਨੀ ਨਾਲ ਗੱਲ ਕਰਕੇ ਉਨ•ਾਂ ਨੂੰ ਪੁੱਛਿਆ ਸੀ ਕਿ ਕੀ ਇਸ ਤਰ•ਾਂ ਦੀ ਕੋਈ ਸੰਭਾਵਨਾ ਹੈ ਕਿ ਸੂਬਾ ਸਰਕਾਰ ਦੀ ਕਿਸੇ ਵੀ ਮਦਦ ਨਾਲ ਇਸ ਪਲਾਂਟ ਨੂੰ ਬੰਦ ਕਰਨ ਤੋਂ ਰੋਕਿਆ ਜਾ ਸਕੇ ਤਾਂ ਉਨ•ਾਂ ਵੱਲੋਂ ਨਾ 'ਚ ਜਵਾਬ ਆਇਆ। ਇਸ ਤੋਂ ਇਲਾਵਾ ਉਨ•ਾਂ ਕਿਹਾ ਕਿ ਕੰਪਨੀ ਦੇ ਬੰਦ ਹੋਣ ਕਾਰਨ ਜਿਹੜੇ ਤਿੰਨ ਹਜ਼ਾਰ ਕਾਮੇ ਪ੍ਰਭਾਵਤ ਹੋਣਗੇ ਉਨ•ਾਂ ਨੂੰ ਜਲਦੀ ਹੀ ਸੂਬਾ ਸਰਕਾਰ ਵੱਲੋਂ ਬੇਰੁਜ਼ਗਾਰੀ ਬੀਮਾ ਦਿੱਤਾ ਜਾਵੇਗਾ ਅਤੇ ਨਾਲ ਹੀ ਉਨ•ਾਂ ਦੀ ਮਦਦ ਲਈ ਮੁੜ ਸਿਖਲਾਈ ਦੇ ਕੇ ਨਵੀਆਂ ਨੌਕਰੀਆਂ ਤਲਾਸ਼ਣ 'ਚ ਮਦਦ ਕੀਤੀ ਜਾਵੇਗੀ।

ਹੋਰ ਖਬਰਾਂ »